ਜੇਲ ਮੰਤਰੀ ਵਲੋਂ ਜੇਲ ਸੁਧਾਰਾਂ ਲਈ ਸਖਤ ਨਿਰਦੇਸ਼ ਜਾਰੀ

10/12/2019 6:22:07 PM

ਨਾਭਾ (ਜੈਨ): ਪੰਜਾਬ ਦੀਆਂ ਵੱਖ-ਵੱਖ ਜੇਲਾਂ 'ਚ ਪਿਛਲੇ ਸਮੇਂ ਦੌਰਾਨ ਹੋਈਆਂ ਕੁਝ ਹਿੰਸਕ ਘਟਨਾਵਾਂ ਅਤੇ ਕੈਦੀਆਂ ਦੀਆਂ ਮੌਤਾਂ ਤੋਂ ਬਾਅਦ ਜੇਲ ਵਿਭਾਗ ਦੀ ਕਿਰਕਿਰੀ ਹੋਈ ਹੈ, ਜਿਸ ਤੋਂ ਬਾਅਦ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੀਨੀਅਰ ਅਧਿਕਾਰੀਆਂ ਤੋਂ ਰਿਪੋਰਟਾਂ ਵੀ ਲਈਆਂ ਅਤੇ ਖੁਦ ਜੇਲਾਂ ਦਾ ਦੌਰਾ ਕਰਕੇ ਅਫਸਰਾਂ ਤੇ ਕੈਦੀਆਂ ਨਾਲ ਮੁਲਾਕਾਤ ਕੀਤੀ ਤਾਂ ਜੋ ਅਸਲੀ ਤੱਥਾਂ ਬਾਰੇ ਜਾਣਕਾਰੀ ਮਿਲ ਸਕੇ। ਰੰਧਾਵਾ ਨੇ ਏ. ਡੀ. ਜੀ. ਪੀ. ਪ੍ਰਵੀਨ ਕੁਮਾਰ ਸਿਨ੍ਹਾ ਨਾਲ ਜੇਲਾਂ ਵਿਚ ਸੁਧਾਰ ਕਰਨ ਬਾਰੇ ਮੀਟਿੰਗ ਕਰਕੇ ਸਖਤ ਨਿਰਦੇਸ਼ ਦਿੱਤੇ ਹਨ। ਡੀ. ਆਈ. ਜੀ. ਲਖਵਿੰਦਰ ਸਿੰਘ ਜਾਖੜ ਨੂੰ ਜੇਲਾਂ ਦਾ ਦੌਰਾ ਕਰਨ ਲਈ ਕਿਹਾ ਹੈ।

ਜਾਖੜ ਨੇ ਇਥੇ ਮੈਕਸੀਮਮ ਸਕਿਓਰਟੀ ਜੇਲ ਦਾ ਵੀ ਦੌਰਾ ਕੀਤਾ। ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਹੁਣ ਜੇਲ ਸੁਪਰਡੈਂਟ ਜੇਲਾਂ ਵਿਚ ਪ੍ਰੈੱਸ ਕਾਨਫਰੰਸ ਨਹੀਂ ਕਰ ਸਕਣਗੇ। ਪ੍ਰੈੱਸ ਕਾਨਫਰੰਸਾਂ ਬਾਰੇ ਪਹਿਲਾਂ ਵੀ ਮਨਾਹੀ ਹੈ ਪਰ ਜੇਲ ਮੰਤਰੀ ਕੋਲ ਸ਼ਿਕਾਇਤਾਂ ਪਹੁੰਚੀਆਂ ਕਿ ਕੁਝ ਜੇਲਰ ਮੀਡੀਆ ਵਿਚ ਪ੍ਰਚਾਰ ਲਈ ਦਫ਼ਤਰਾਂ ਵਿਚ ਪ੍ਰੈੱਸ ਕਾਨਫਰੰਸਾਂ ਕਰਦੇ ਹਨ। ਜੈਮਰ ਲੱਗੇ ਹੋਣ ਦੇ ਬਾਵਜੂਦ ਜੇਲਾਂ ਵਿਚ ਮੋਬਾਇਲ ਨੈੱਟਵਰਕ ਸਰਗਰਮ ਹੋਣਾ ਸਰਕਾਰ ਲਈ ਬਹੁਤ ਵੱਡੀ ਪ੍ਰੇਸ਼ਾਨੀ ਹੈ ਪਰ ਅਜੇ ਤੱਕ ਕਿਸੇ ਵੀ ਅਫਸਰ/ਕਰਮਚਾਰੀ ਖਿਲਾਫ ਸਖਤ ਕਾਰਵਾਈ ਨਹੀਂ ਹੋਈ।

Gurminder Singh

This news is Content Editor Gurminder Singh