ਸੁਖਜਿੰਦਰ ਰੰਧਾਵਾ ਦੀ ਕਾਂਗਰਸ ਹਾਈਕਮਾਨ ਨੂੰ ਅਪੀਲ, ਕਿਹਾ-ਪੰਜਾਬ ’ਚ ਪਾਰਟੀ ਨੂੰ ਨਾ ਛੱਡੇ ਲਾਵਾਰਿਸ

04/07/2022 11:36:05 PM

ਜਲੰਧਰ (ਧਵਨ)-ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਾਂਗਰਸ ਹਾਈਕਮਾਂਡ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਵੱਲ ਧਿਆਨ ਦੇਵੇ ਅਤੇ ਸੂਬੇ ’ਚ ਕਾਂਗਰਸ ਦਾ ਜਲੂਸ ਨਾ ਨਿਕਲਣ ਦਿੱਤਾ ਜਾਵੇ। ਰੰਧਾਵਾ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਸਾਨੂੰ ਲਾਵਾਰਿਸ ਨਾ ਛੱਡੇ। ਉਨ੍ਹਾਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਧਰਨੇ ਦੌਰਾਨ ਪਾਰਟੀ ਦੇ ਦੋ ਨੇਤਾਵਾਂ ਵਿਚਕਾਰ ਜੋ ਘਟਨਾ ਵਾਪਰੀ ਹੈ, ਉਹ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਕਾਂਗਰਸ ਹਾਈਕਮਾਂਡ ਨੂੰ ਕਿਹਾ ਕਿ ਦੇਸ਼ ’ਚ ਹੁਣ ਸਿਰਫ ਦੋ ਸੂਬਿਆਂ ਛੱਤੀਸਗੜ੍ਹ ਅਤੇ ਰਾਜਸਥਾਨ ’ਚ ਕਾਂਗਰਸ ਦੀਆਂ ਸਰਕਾਰਾਂ ਰਹਿ ਗਈਆਂ ਹਨ। ਜੇਕਰ ਸਮਾਂ ਰਹਿੰਦੇ ਪਾਰਟੀ ਨੂੰ ਸੰਭਾਲਣ ਦੀ ਕੋਸ਼ਿਸ਼ ਨਾ ਕੀਤੀ ਗਈ ਤਾਂ ਹੋਰ ਵੀ ਦੁਖਦਾਈ ਦਿਨ ਦੇਖਣੇ ਪੈ ਸਕਦੇ ਹਨ।

ਇਹ ਵੀ ਪੜ੍ਹੋ : CM ਮਾਨ ਦੀ ਅਪੀਲ ’ਤੇ SGPC ਪ੍ਰਧਾਨ ਦੀ ਪ੍ਰਤੀਕਿਰਿਆ, ਕਿਹਾ-ਧਰਮ ਜ਼ਰੀਏ ਨਾ ਕੀਤੀ ਜਾਵੇ ਸਿਆਸਤ

ਉਨ੍ਹਾਂ ਕਿਹਾ ਕਿ 1977 ਦੇ ਦਿਨ ਅੱਜ ਵੀ ਉਨ੍ਹਾਂ ਨੂੰ ਯਾਦ ਹਨ, ਜਦੋਂ ਪੂਰੇ ਭਾਰਤ ’ਚ ਕਾਂਗਰਸ ਸਿਰਫ ਦੋ ਸੂਬਿਆਂ ’ਚ ਸਿਮਟ ਕਰ ਰਹਿ ਗਈ ਸੀ। ਉਸ ਸਮੇਂ ਕਾਂਗਰਸ ਕੋਲ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਹੀ ਰਹਿ ਗਏ ਸਨ ਪਰ ਬਾਅਦ ’ਚ ਕਾਂਗਰਸ ਨੇ ਜਿਸ ਤਰ੍ਹਾਂ ਨਾਲ ਸੰਘਰਸ਼ ਕੀਤਾ, ਉਸ ਨਾਲ ਪਾਰਟੀ ਦੀ ਵਾਪਸੀ ਹੋਈ ਸੀ। ਹੁਣ ਵੀ ਉਸੇ ਤਰਜ਼ ’ਤੇ ਸੰਘਰਸ਼ ਕਰਨ ਦੀ ਜ਼ਰੂਰਤ ਹੈ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਪੰਜਾਬ ’ਚ ਕਾਂਗਰਸ ਅੰਦਰ ਅਨੁਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ, ਇਸ ਨਾਲ ਇਕ ਬਹੁਤ ਹੀ ਗਲਤ ਸੁਨੇਹਾ ਜਨਤਾ ’ਚ ਗਿਆ ਹੈ। ਕਾਂਗਰਸੀ ਵਰਕਰਾਂ ’ਚ ਲਡ਼ਨ ਵਾਲੇ ਨੇਤਾ ਉਨ੍ਹਾਂ ਨੂੰ ਕੀ ਸੁਨੇਹਾ ਦੇਣਗੇ। ਜੇਕਰ ਵੱਡੇ ਨੇਤਾ ਆਪ ਹੀ ਅਨੁਸ਼ਾਸਨ ’ਚ ਨਹੀਂ ਹਨ ਤਾਂ ਦੂਜੇ ’ਤੇ ਉਂਗਲ ਨਹੀਂ ਚੁੱਕੀ ਜਾ ਸਕਦੀ ਹੈ। ਅਜਿਹਾ ਲੱਗਦਾ ਹੈ ਕਿ ਵਿਧਾਨ ਸਭਾ ਚੋਣਾਂ ’ਚ ਸ਼ਰਮਨਾਕ ਹਾਰ ਤੋਂ ਬਾਅਦ ਵੀ ਨੇਤਾਵਾਂ ਨੇ ਕੋਈ ਸਬਕ ਨਹੀਂ ਸਿੱਖਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨਾ ਰਹਿਣ ਨਾਲ ਵੱਡੇ ਨੇਤਾਵਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈ। ਫਰਕ ਤਾਂ ਵਰਕਰਾਂ ਨੂੰ ਪੈਂਦਾ ਹੈ ਅਤੇ ਉਨ੍ਹਾਂ ਨੂੰ ਹੀ ਮੁਸ਼ਕਿਲਾਂ ਅਤੇ ਜ਼ਿਆਦਤੀਆਂ ਨੂੰ ਝੱਲਣਾ ਪੈਂਦਾ ਹੈ।

ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ CM ਭਗਵੰਤ ਮਾਨ ਦੀ ਸ਼੍ਰੋਮਣੀ ਕਮੇਟੀ ਨੂੰ ਅਪੀਲ

ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜੋ ਨੇਤਾ ਆਪਸ ’ਚ ਲੜ ਰਹੇ ਹਨ, ਉਨ੍ਹਾਂ ਦਾ ਕੋਈ ਜ਼ਮੀਨੀ ਆਧਾਰ ਨਹੀਂ ਹੈ। ਉਹ ਕਾਂਗਰਸ ਨੂੰ ਸਿਰਫ ਮਾਰਨ ’ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨਗੀ ਲਈ ਹੁਣ ਵੀ ਇਹ ਨੇਤਾ ਆਪਸ ’ਚ ਲੜ ਰਹੇ ਹਨ। ਅੱਜ ਕਾਂਗਰਸ ਹਾਈਕਮਾਂਡ ਨੂੰ ਦਖਲ ਦੇਣ ਦੀ ਜ਼ਰੂਰਤ ਹੈ ਅਤੇ ਪੰਜਾਬ ’ਚ ਪਾਰਟੀ ਦਾ ਜਲੂਸ ਕੱਢਣ ਤੋਂ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੈ। 


Manoj

Content Editor

Related News