ਸਾਥੀ ਸੁਖਦੇਵ ਸਿੰਘ ਟਿੱਬਾ ਦੂਜੀ ਵਾਰ ਸਰਕਲ ਪ੍ਰਧਾਨ ਬਣੇ

09/05/2017 7:10:14 AM

ਸੁਲਤਾਨਪੁਰ ਲੋਧੀ, (ਧੰਜੂ)- ਪਾਵਰਕਾਮ ਅਤੇ ਟਰਾਂਸਕੋ ਬਿਜਲੀ ਮਹਿਕਮੇ ਅੰਦਰ ਬਿਜਲੀ ਮੁਲਾਜ਼ਮਾਂ ਦੀ ਸਿਰਤੋੜ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਦਾ ਚੋਣ ਇਜਲਾਸ ਧਰਮ ਸਭਾ ਕਪੂਰਥਲਾ ਵਿਖੇ ਹੋਇਆ। ਸਰਕਲ ਕਪੂਰਥਲਾ ਦੀ ਚੋਣ ਕਰਵਾਉਣ ਲਈ ਸੂਬੇ ਵੱਲੋਂ ਸਟੇਟ ਆਗੂ ਸਾਥੀ ਕੁਲਦੀਪ ਸਿੰਘ ਖੰਨਾ ਅਤੇ ਸਾਥੀ ਜਸਵਿੰਦਰ ਸਿੰਘ ਕਰਤਾਰਪੁਰ ਦੀ ਵਿਸ਼ੇਸ਼ ਤੌਰ 'ਤੇ ਡਿਊਟੀ ਲਾਈ ਗਈ। ਚੋਣ ਕਰਵਾਉਣ ਤੋਂ ਪਹਿਲਾਂ ਪਿਛਲੇ ਸਮੇਂ ਅੰਦਰ ਸਰਕਲ ਕਮੇਟੀ ਦੇ ਕੰਮਾਂ ਦਾ ਲੇਖਾ-ਜੋਖਾ ਕੀਤਾ ਗਿਆ ਹੈ। ਪਿਛਲੇ ਸਮੇਂ ਦੀ ਕਾਰਗੁਜ਼ਾਰੀ ਦੀ ਰਿਪੋਰਟ ਸਰਕਲ ਸੈਕਟਰੀ ਸਾਥੀ ਬਲਦੇਵ ਸਿੰਘ ਹੋਠੀ ਵੱਲੋਂ ਪੇਸ਼ ਕੀਤੀ ਗਈ। ਰਿਪੋਰਟ 'ਤੇ ਸਾਥੀ ਜਰਨੈਲ ਸਿੰਘ ਫੋਰਮੈਨ, ਸਾਥੀ ਨਿਰਮਲ ਸਿੰਘ ਨੰਢਾ, ਦਰਸ਼ਨ ਸਿੰਘ, ਰਮੇਸ਼ ਕੁਮਾਰ ਕਪੂਰਥਲਾ, ਚਰਨਜੀਤ ਸਿੰਘ ਤੇ ਗੁਰਕੰਵਲ ਸਿੰਘ ਨੇ ਬਹਿਸ ਕੀਤੀ ਅਤੇ ਸਰਬ ਸੰਮਤੀ ਨਾਲ ਰਿਪੋਰਟ ਨੂੰ ਪਾਸ ਕੀਤਾ ਗਿਆ। 
ਸਾਬਕਾ ਸੂਬਾਈ ਆਗੂ ਪ੍ਰਤਾਪ ਸਿੰਘ ਮੋਮੀ, ਜਸਵੰਤ ਸਿੰਘ ਨੰਢਾ, ਸੁਰਜੀਤ ਸਿੰਘ, ਕ੍ਰਿਸ਼ਨ ਗੋਪਾਲ ਗੱਟੀ, ਚੰਨਣ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸਰਕਲ ਕਪੂਰਥਲਾ ਦੀ ਟੀ. ਐੱਸ. ਯੂ. ਕਮੇਟੀ ਨਾਲ ਹੇਠ ਲਿਖੇ ਅਨੁਸਾਰ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਚੋਣ 'ਚ ਪ੍ਰਧਾਨ ਸੁਖਦੇਵ ਸਿੰਘ ਟਿੱਬਾ, ਮੀਤ ਪ੍ਰਧਾਨ ਗਿਆਨੀ ਜਰਨੈਲ ਸਿੰਘ ਫੋਰਮੈਨ, ਸਕੱਤਰ ਬਲਦੇਵ ਸਿੰਘ ਹੋਠੀ, ਸਹਾਇਕ ਸਕੱਤਰ ਦਰਸ਼ਨ ਸਿੰਘ, ਖਜ਼ਾਨਚੀ ਜੁਗਲ ਕਿਸ਼ੋਰ ਅਤੇ ਵੱਡੀ ਗਿਣਤੀ 'ਚ ਸਰਕਲ ਕਪੂਰਥਲਾ ਦੇ ਬਿਜਲੀ ਮੁਲਾਜ਼ਮ ਹਾਜ਼ਰ ਸਨ।