ਸੁਖਬੀਰ ਦੀ ਪਾਣੀ ਵਾਲੀ ਬੱਸ ''ਚ ਝੂਟੇ ਲੈਣ ਨੂੰ ਤਰਸੇ ਲੋਕ (ਵੀਡੀਓ)

Friday, Feb 17, 2017 - 07:26 PM (IST)

ਫਿਰੋਜ਼ਪੁਰ : ਡਿਪਟੀ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਹਰੀਕੇ ਵਾਟਰ ਕਰੂਜ਼ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਜਲ ਬੱਸ ''ਚ ਝੂਟੇ ਲੈਣ ਲਈ ਸੈਲਾਨੀ ਵੀ ਪਹੁੰਚਣੇ ਸ਼ੁਰੂ ਹੋ ਗਏ ਹਨ ਪਰ ਸੁਖਬੀਰ ਬਾਦਲ ਨੂੰ ਝੂਟੇ ਦੇਣ ਤੋਂ ਬਾਅਦ ਇਹ ਬੱਸ ਖੜ੍ਹੀ ਕਰ ਦਿੱਤੀ ਗਈ। ਲੰਮਾ ਸਮਾਂ ਬੱਸ ਨੂੰ ਖੜ੍ਹਾ ਕਰਨ ਤੋਂ ਬਾਅਦ ਗੋਆ ਭੇਜ ਦਿੱਤਾ ਗਿਆ ਹੈ, ਜਿਸ ਦੀ ਜਗ੍ਹਾ ਭਾਵੇਂ ਨਵੀਂ ਬੱਸ ਲਿਆਂਦੀ ਗਈ ਹੈ ਪਰ ਨਵੀਂ ਲਿਆਂਦੀ ਗਈ ਬੱਸ ਨੂੰ ਅਜੇ ਤਕ ਆਮ ਲੋਕਾਂ ਤੋਂ ਦੂਰ ਰੱਖਿਆ ਗਿਆ ਹੈ।
ਸੈਲਾਨੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਵਲੋਂ ਜਲ ਬੱਸ ਬਦਲ ਕੇ ਲਿਆਂਦੀ ਗਈ ਹੈ ਤਾਂ ਇਸ ਨੂੰ ਆਮ ਲੋਕਾਂ ਲਈ ਚਲਾ ਵੀ ਦੇਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਸੁਖਬੀਰ ਬਾਦਲ ਦਾ ਡਰੀਮ ਪ੍ਰਾਜੈਕਟ ਮੰਨੀ ਜਾਣ ਵਾਲੀ ''ਪਾਣੀ ਵਾਲੀ ਬੱਸ'' ਦਾ ਉਦਘਾਟਨ 12 ਦਸੰਬਰ 2016 ਨੂੰ ਕੀਤਾ ਗਿਆ ਸੀ ਅਤੇ ਉਦੋਂ ਬਾਅਦ ਹੀ ਇਹ ਬੱਸ ਖੜ੍ਹੀ ਹੈ।

Gurminder Singh

This news is Content Editor Gurminder Singh