ਸੁਖਬੀਰ ਬਾਦਲ ਦੇ ਦੌਰੇ ਤੋਂ ਪਹਿਲਾਂ ਹੀ ਗੁੱਸੇ ''ਚ ਆਏ ਅਧਿਆਪਕ, ਚੁੱਕਿਆ ਸਖਤ ਕਦਮ (ਵੀਡੀਓ)

09/21/2016 1:59:45 PM

ਜਲਾਲਾਬਾਦ : ਸੁਖਬੀਰ ਬਾਦਲ ਦੇ ਹਲਕੇ ਜਲਾਲਾਬਾਦ ''ਚ ਬੇਰੋਜ਼ਗਾਰ ਪੀ. ਟੀ. ਆਈ. ਅਧਿਆਪਕਾਂ ਨੇ ਇਕ ਵਾਰ ਫਿਰ ਟੈਂਕੀ ''ਤੇ ਚੜ੍ਹ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਗਟਾਇਆ ਹੈ। ਦਰਅਸਲ ਬੇਰੋਜ਼ਗਾਰ ਇਹ ਅਧਿਆਪਕ ਨਿਯੁਕਤੀ ਪੱਤਰ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਕਈ ਵਾਰ ਭਰੋਸੇ ਦੇ ਬਾਵਜੂਦ ਵੀ ਉਨ੍ਹਾਂ ਲਈ ਟਾਲ-ਮਟੋਲ ਵਾਲੀ ਨੀਤੀ ਆਪਣਾਈ ਜਾ ਰਹੀ ਹੈ।
ਬੁੱਧਵਾਰ ਜਲਾਲਾਬਾਦ ''ਚ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਦੌਰਾ ਹੈ ਅਤੇ ਪ੍ਰਸ਼ਾਸਨ ਅਧਿਆਪਕਾਂ ਨੂੰ ਟੈਂਕੀ ਤੋਂ ਹੇਠਾਂ ਉਤਾਰਣ ਵਿਚ ਬੇਵੱਸ ਨਜ਼ਰ ਆਇਆ।
ਦੱਸਣਯੋਗ ਹੈ ਕਿ ਬੇਰੋਜ਼ਗਾਰ ਪੀ. ਟੀ. ਆਈ. ਅਧਿਆਪਕ ਇਸ ਤੋਂ ਪਹਿਲਾਂ ਵੀ ਦੋ ਵਾਰ ਟੈਂਕੀ ''ਤੇ ਚੜ੍ਹ ਚੁੱਕੇ ਹਨ। ਫਿਲਹਾਲ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ ਅਤੇ ਉਨ੍ਹਾਂ ਦਾ ਸੰਘਰਸ਼ ਜਾਰੀ ਹੈ।

Gurminder Singh

This news is Content Editor Gurminder Singh