ਟੋਕੀਓ ਓਲੰਪਿਕਸ ਦੀਆਂ ਖੇਡਾਂ ਵੇਖ ਸੁਖਬੀਰ ਨੂੰ ਆਏ ਪੁਰਾਣੇ ਦਿਨ ਯਾਦ, ਪੋਸਟ ਪਾ ਕੇ ਖ਼ਿਡਾਰੀਆਂ ਦਾ ਵਧਾਇਆ ਹੌਂਸਲਾ

08/01/2021 1:31:23 PM

ਜਲੰਧਰ (ਵੈੱਬ ਡੈਸਕ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਟੋਕੀਓ ਓਲੰਪਿਕ ’ਚ ਹਿੱਸਾ ਲੈਣ ਵਾਲੇ ਖ਼ਿਡਾਰੀਆਂ ਦੀ ਹੌਂਸਲਾ ਅਫ਼ਸਾਈ ਕੀਤੀ ਗਈ ਹੈ। ਸੁਖਬੀਰ ਬਾਦਲ ਨੇ ਫੇਸਬੁੱਕ ’ਤੇ ਇਕ ਪੋਸਟ ਪਾ ਕੇ ਕਿਹਾ ਕਿ ਓਲੰਪਿਕ ਵਿਚ ਆਪਣੀ ਮਾਤ-ਭੂਮੀ ਭਾਰਤ ਦਾ ਨਾਂ ਰੌਸ਼ਨ ਕਰ ਰਹੇ ਖ਼ਿਡਾਰੀਆਂ ’ਤੇ ਮੈਨੂੰ ਮਾਣ ਹੈ ਅਤੇ ਮੈਂ ਸਭ ਦੀ ਸਫ਼ਲਤਾ ਲਈ ਅਰਦਾਸ ਕਰਦਾ ਹਾਂ। 

ਪੁਰਾਣੇ ਅਤੇ ਕਾਲਜ ਦੇ ਦਿਨਾਂ ਨੂੰ ਯਾਦ ਕਰਦਿਆਂ ਸੁਖਬੀਰ ਬਾਦਲ ਨੇ ਲਿਖਿਆ ਕਿ ਖੇਡਾਂ ਇਨਸਾਨ ਨੂੰ ਸਹਿਣਸ਼ੀਲਤਾ, ਅਨੁਸ਼ਾਸਨ ਅਤੇ ਇਕਜੁਟਤਾ ਸਿਖਾਉਂਦੀਆਂ ਹਨ। ਕਾਲਜ ਦੇ ਦਿਨਾਂ ’ਚ ਮੈਂ ਵੀ ਨਿਸ਼ਾਨੇਬਾਜ਼ੀ ਦੇ ਮੁਕਾਬਲਿਆਂ ਵਿਚ ਹਿੱਸਾ ਲੈਂਦਾ ਰਿਹਾ ਹਾਂ ਅਤੇ ਅਖ਼ਬਾਰ ਵਿਚ ਛਪੀ ਇਹ ਖ਼ਬਰ ਉਸ ਵੇਲੇ ਦੀ ਹੈ ਜਦੋਂ ਸਾਲ 1983 ਵਿਚ ਸਾਡੀ ਟੀਮ ਨੇ ਟ੍ਰੈਪ ਐਂਡ ਸਕੀਟ ਕੰਪੀਟੀਸ਼ਨ ਵਿਚ ਆਲ ਇੰਡੀਆ ਨੌਰਥ ਜ਼ੋਨ ਚੈਂਪੀਅਨ ਦਾ ਖ਼ਿਤਾਬ ਜਿੱਤਿਆ ਸੀ।

ਇਹ ਵੀ ਪੜ੍ਹੋ: ਖ਼ੁਦ ਨੂੰ ਕੁਆਰੀ ਦੱਸ ਕੇ ਦੂਜਾ ਵਿਆਹ ਰਚਾ ਕੁੜੀ ਪੁੱਜੀ ਆਸਟ੍ਰੇਲੀਆ, ਜਦ ਖੁੱਲ੍ਹਿਆ ਭੇਤ ਤਾਂ ਉੱਡੇ ਪਰਿਵਾਰ ਦੇ ਹੋਸ਼

ਇਕ ਖ਼ਿਡਾਰੀ ਵਜੋਂ ਮੇਰਾ ਸਫ਼ਰ ਭਾਵੇਂ ਕੋਈ ਬਹੁਤ ਜ਼ਿਆਦਾ ਲੰਮਾ ਨਹੀਂ ਸੀ ਪਰ ਆਪਣੇ ਨਿਸ਼ਾਨੇ ’ਤੇ ਪਹੁੰਚਣ ਲਈ ਖ਼ਿਡਾਰੀ ਕਿੰਨੀ ਦਿ੍ਰ੍ਰੜਤਾ ਨਾਲ ਮਿਹਨਤ ਕਰਦੇ ਹਨ, ਉਸ ਦਾ ਅਹਿਸਾਸ ਮੈਨੂੰ ਭਲੀ ਭਾਂਤ ਹੈ। ਟੋਕੀਓ ਓਲੰਪਿਕਸ ਦੇ ਮੁਕਾਬਲੇ ਵੇਖ ਕੇ ਮੈਂ ਸਮਝ ਸਕਦਾ ਹਾਂ ਕਿ ਉਥੇ ਪੁੱਜੇ ਇਹ ਸਾਰੇ ਖ਼ਿਡਾਰੀ ਕਿੰਨੀ ਸਖ਼ਤ ਮਿਹਨਤ ਦੇ ਰਾਹ ’ਚੋਂ ਲੰਘੇ ਹੋਣੇ ਹਨ। ਇਸ ਵਾਰ ਓਲੰਪਿਕਸ ਵਿਚ ਆਪਣੀ ਮਾਤ-ਭੂਮੀ ਭਾਰਤ ਦਾ ਨਾਂ ਰੌਸ਼ਨ ਕਰ ਰਹੇ ਸਾਰੇ ਖਿਡਾਰੀਆਂ ’ਤੇ ਮੈਨੂੰ ਮਾਣ ਹੈ ਅਤੇ ਮੈਂ ਸਭਨਾਂ ਦੀ ਸਫ਼ਲਤਾ ਲਈ ਅਰਦਾਸ ਕਰਦਾ ਹਾਂ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੇ ਬਾਦਲਾਂ 'ਤੇ ਰਗੜ੍ਹੇ, UAPA ਤਹਿਤ ਫਸੇ ਨੌਜਵਾਨਾਂ ਦੇ ਮੁੱਦੇ ਨੂੰ ਲੈ ਕੇ ਲਾਏ ਵੱਡੇ ਇਲਜ਼ਾਮ

ਇਥੇ ਦੱਸ ਦੇਈਏ ਕਿ 23 ਜੁਲਾਈ ਤੋਂ ਸ਼ੁਰੂ ਹੋਈਆਂ ਟੋਕੀਓ ਓਲੰਪਿਕਸ ਖੇਡਾਂ ਵਿਚ ਭਾਰਤ 25ਵੀਂ ਵਾਰ ਹਿੱਸਾ ਲੈ ਰਿਹਾ ਹੈ ਅਤੇ ਇਸ ਵਾਰ ਭਾਰਤ ਨੇ ਆਪਣਾ ਸਭ ਤੋਂ ਵੱਡਾ ਦਲ ਖੇਡਾਂ ਵਿਚ ਉਤਾਰਿਆ ਹੈ। ਓਲੰਪਿਕ ਮਾਰਚ ਪਾਸਟ ਦੀ ਸ਼ੁਰੂਆਤ ਹਮੇਸ਼ਾ ਵਾਂਗ ਯੂਨਾਨ ਤੋਂ ਹੋਈ, ਜਿੱਥੇ ਪਹਿਲੀਆਂ ਓਲੰਪਿਕ ਖੇਡਾਂ ਹੋਈਆਂ ਸਨ। ਭਾਰਤੀ ਦਲ ਜਾਪਾਨੀ ਵਰਣਮਾਲਾ ਦੇ ਅਨੁਸਾਰ 21ਵੇਂ ਨੰਬਰ ’ਤੇ ਆਇਆ।

ਇਹ ਵੀ ਪੜ੍ਹੋ: ਖ਼ੁਲਾਸਾ: ਜਲੰਧਰ ਦੇ ਸੁਖਮੀਤ ਡਿਪਟੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਬੰਬੀਹਾ ਗੁਰੱਪ ਦੀ ਆਈ. ਡੀ. ਨਿਕਲੀ ਫੇਕ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

shivani attri

This news is Content Editor shivani attri