2017 ''ਚ ਮੁੜ ਬਣੇਗੀ ਅਕਾਲੀ ਦਲ ਦੀ ਸਰਕਾਰ : ਸੁਖਬੀਰ (ਵੀਡੀਓ)

10/26/2016 11:50:21 AM

ਅੰਮ੍ਰਿਤਸਰ : ਅਕਾਲੀ ਦਲ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਪਹਿਲੇ ਨੰਬਰ ''ਤੇ ਆਏਗਾ ਪਰ ਇਸ ਵਾਰ ਕੈਪਟਨ ਅਤੇ ਕੇਜਰੀਵਾਲ ''ਚ ਦੂਜੇ ਨੰਬਰ ਲਈ ਦੌੜ ਲੱਗੀ ਹੋਈ ਹੈ, ਇਹ ਕਹਿਣਾ ਹੈ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ। ਸੁਖਬੀਰ ਨੇ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਕ ਵਾਰ ਫਿਰ ਤੋਂ 2017 ਦੀਆਂ ਚੋਣਾਂ ''ਚ ਅਕਾਲੀ ਸਰਕਾਰ ਦੀ ਜਿੱਤ ਦਾ ਐਲਾਨ ਕੀਤਾ।
ਉਪ ਮੁੱਖ ਮੰਤਰੀ ਨੇ ਨਵਜੋਤ ਸਿੰਘ ਸਿੱਧੂ ''ਤੇ ਵੀ ਚੁਟਕੀ ਲੈਂਦੇ ਹੋਏ ਕਿਹਾ ਕਿ ਸਿੱਧੂ ਇਕ ਹਿਊਮਨ ਬੰਬ ਹੈ, ਜਿਸ ਨੇ ਕਾਂਗਰਸ ਵਿਚ ਜਾ ਕੇ ਵੀ ਫਟਣਾ ਹੀ ਹੈ।

Gurminder Singh

This news is Content Editor Gurminder Singh