ਮਾਈਨਿੰਗ ਮਾਮਲੇ ''ਚ ਲਾਡੀ ਦਾ ਸਾਥ ਦੇਣ ''ਤੇ ਕੈਪਟਨ ਖਿਲਾਫ ਹੋਵੇ ਕਾਰਵਾਈ: ਸੁਖਬੀਰ

05/08/2018 6:13:57 PM

ਚੰਡੀਗੜ੍ਹ (ਮਨਮੋਹਨ)— ਕਾਂਗਰਸੀ ਆਗੂ ਹਰਦੇਵ ਸਿੰਘ ਲਾਡੀ 'ਤੇ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰਕੇ ਫਸੇ ਮਹਿਤਪੁਰ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਦੇ ਮਾਮਲੇ 'ਚ ਬੋਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਕੋਈ ਕਿਸੇ 'ਤੇ ਨਾਜਾਇਜ਼ ਦਬਾਅ ਪਾ ਰਿਹਾ ਹੈ ਅਤੇ ਉਹ ਸਾਡੇ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ ਤਾਂ ਇਸ 'ਚ ਕੀ ਬੁਰਾ ਹੈ। ਸੁਖਬੀਰ ਸਿੰਘ ਬਾਦਲ ਚੰਡੀਗੜ੍ਹ 'ਚ ਸ਼੍ਰੋਮਣੀ ਅਕਾਲੀ ਦੇ ਹੈੱਡਕੁਆਰਟਰ 'ਚ ਕੁਝ ਸਾਬਕਾ ਕਾਂਗਰਸੀ ਨੇਤਾਵਾਂ ਨੂੰ ਅਕਾਲੀ ਦਲ 'ਚ ਸ਼ਾਮਲ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਮਾਈਨਿੰਗ ਦੇ ਮਾਮਲੇ 'ਚ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇਤਾਵਾਂ ਦਾ ਸਾਥ ਦੇ ਰਹੇ ਹਨ ਤਾਂ ਉਨ੍ਹਾਂ 'ਤੇ ਕਾਰਵਾਈ ਹੋਣ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਐੱਸ. ਐੱਚ. ਓ. ਪਰਮਿੰਦਰ ਸਿੰਘ ਨੇ ਲਾਡੀ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਤਾਂ ਉਹ ਬੁਰਾ ਬਣ ਗਿਆ। ਜੇਕਰ ਉਹ ਐੱਫ. ਆਈ. ਆਰ. ਦਰਜ ਨਾ ਕਰਦਾ ਤਾਂ ਵਧੀਆ ਸੀ। ਉਨ੍ਹਾਂ ਨੇ ਕਿਹਾ ਕਿ ਮਾਯੂਸ ਹੋ ਕੇ ਜੇਕਰ ਅਫਸਰ ਨੇ ਫੋਨ ਕਰਕੇ ਸਾਡੀ ਮਦਦ ਲੈਣੀ ਚਾਹੀ ਤਾਂ ਇਸ 'ਚ ਬੁਰਾ ਹੀ ਕੀ ਹੈ? ਆਮ ਆਦਮੀ ਪਾਰਟੀ ਦੀ ਮਾਈਨਿੰਗ ਦੇ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਦੋਸ਼ੀ ਠਹਿਰਾਉਣ ਦੀ ਮੰਗ 'ਤੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਜਿਸ ਸਰਕਾਰ ਦਾ ਕੈਬਨਿਟ ਮੰਤਰੀ ਹੀ ਮਾਈਨਿੰਗ ਕਾਰਨ ਬਰਖਾਸਤ ਕਰਨਾ ਪਿਆ ਹੋਵੇ ਉਸ ਸਰਕਾਰ ਦੇ ਮੁੱਖ ਮੰਤਰੀ ਬਾਰੇ 'ਚ ਇਹ ਹੀ ਕਿਹਾ ਜਾ ਸਕਦਾ ਹੈ।