ਨਗਰ ਕੌਂਸਲ ਚੋਣਾਂ ਲਈ ਸੁਖਬੀਰ ਬਾਦਲ ਨੇ ਵਰਕਰਾਂ ਨੂੰ ਕੀਤਾ ਉਤਸ਼ਾਹਿਤ

11/22/2017 3:21:48 AM

ਬਠਿੰਡਾ(ਵਰਮਾ)-ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਗੁਰਦੁਆਰਾ ਹਾਜੀਰਤਨ ਸਾਹਿਬ ਵਿਚ ਮੱਥਾ ਟੇਕ ਕੇ ਪੰਜਾਬ ਵਿਚ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਅੱਜ ਆਪਣੇ ਪੁਰਖਾਂ ਦੇ ਪਿੰਡ ਬਾਦਲ ਵਿਚ ਮਾਲਵਾ ਖੇਤਰ ਨਾਲ ਜੁੜੇ ਕਈ ਜ਼ਿਲਿਆਂ ਦੇ ਅਕਾਲੀ ਦਲ ਦੇ ਸੀਨੀਅਰ ਆਗੂਆਂ, ਸਰਪੰਚਾਂ, ਕੌਂਸਲਰਾਂ ਨਾਲ ਆਪਣੇ ਪਿੰਡ ਬਾਦਲ ਸਥਿਤ ਨਿਵਾਸ ਸਥਾਨ 'ਤੇ ਮੀਟਿੰਗ ਕੀਤੀ। ਇਕ-ਇਕ ਹਲਕੇ ਵਾਈਜ਼ ਦੀ ਮੀਟਿੰਗ ਵਿਚ ਸੁਖਬੀਰ ਅਤੇ ਹਰਸਿਮਰਤ ਨੇ ਪਾਰਟੀ ਦੇ ਅਹੁਦੇਦਾਰਾਂ ਵਿਚ ਜਾਨ ਫੂਕੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਨੇਤਾ-ਕੌਂਸਲਰ ਸਾਰੇ ਇਕ ਵਾਲੰਟੀਅਰ ਵਾਂਗ ਕੰਮ ਕਰਨ। ਅਕਾਲੀ ਦਲ ਰਾਜ ਨਹੀਂ ਸੇਵਾ ਦੇ ਸਲੋਗਨ ਵਿਚ ਭਰੋਸਾ ਰੱਖਦਾ ਹੈ। ਇਸ ਲੜੀ ਤਹਿਤ ਆਪਾਂ ਸੋਸ਼ਲ ਵਰਕਰ ਦੇ ਤੌਰ 'ਤੇ ਸਮਾਜ ਵਿਚ ਕੰਮ ਕਰੀਏ। ਸੁਖਬੀਰ ਨੇ ਵਰਕਰਾਂ ਨੂੰ ਸਮਝਾਇਆ ਕਿ ਅਕਾਲੀ-ਭਾਜਪਾ ਸਰਕਾਰ ਨੇ ਪ੍ਰਦੇਸ਼ ਵਿਚ ਜਿੰਨਾ ਵਿਕਾਸ ਕਰਵਾਇਆ, ਕਾਂਗਰਸ ਓਨਾ ਕਦੇ ਕਰਵਾ ਨਹੀਂ ਸਕਦੀ। ਖੁਫੀਆ ਰਿਪੋਰਟ ਹੈ ਕਿ ਕਾਂਗਰਸੀ ਵੀ ਦਸ ਸਾਲ ਦੇ ਅਕਾਲੀ-ਭਾਜਪਾ ਸ਼ਾਸਨ ਦੀ ਤਾਰੀਫ ਕਰਦੇ ਹਨ। ਆਮ ਲੋਕ ਬਾਦਲ ਸਰਕਾਰ ਦੀ ਸ਼ਲਾਘਾ ਕਰਨ ਲੱਗੇ ਹਨ ਕਿਉਂਕਿ ਕਾਂਗਰਸ ਇਕ ਡੰਮੀ ਸਰਕਾਰ ਵਾਂਗ ਕੰਮ ਕਰ ਰਹੀ ਹੈ। ਸੁਖਬੀਰ ਅਤੇ ਹਰਸਿਮਰਤ ਨੇ ਕਿਹਾ ਕਿ ਸਾਰੇ ਆਗੂ-ਕੌਂਸਲਰ ਜਨ ਸਹਿਯੋਗ ਲੈ ਕੇ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਜੁਟ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਵੀ ਵੱਖ-ਵੱਖ ਯੋਜਨਾਵਾਂ ਵਿਚ ਗ੍ਰਾਂਟਾਂ ਪ੍ਰਦੇਸ਼ ਸਰਕਾਰ ਦੇ ਹਿੱਸੇ ਹੀ ਰਾਹ ਦੇਖ ਰਹੀ ਹੈ। ਇਸ ਦੌਰਾਨ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ (ਸ਼ਹਿਰੀ) ਸਾਬਕਾ ਸੀ. ਪੀ. ਐੱਮ. ਸਰੂਪ ਚੰਦ ਸਿੰਗਲਾ ਮੇਅਰ ਬਠਿੰਡਾ ਬਲਵੰਤ ਰਾਏ ਨਾਥ, ਸ਼ਹਿਰੀ ਪ੍ਰਧਾਨ ਸੁਧੀਰ ਬਾਂਸਲ, ਚਰਨਜੀਤ ਸਿੰਘ ਬਾਦਲ, ਮੀਡੀਆ ਮੁਖੀ ਡਾ. ਓਮ ਪ੍ਰਕਾਸ਼ ਸਮੇਤ ਕਈ ਕੌਂਸਲਰ, ਵਾਰਡ ਆਗੂਆਂ ਨੇ ਮੀਟਿੰਗ ਵਿਚ ਹਿੱਸਾ ਲਿਆ।