ਸੁਖਬੀਰ ਬਾਦਲ ਦੀ 5 ਜ਼ਿਲ੍ਹਿਆਂ ''ਚ ਅੱਜ ਵੀ ਤੂਤੀ ਬੋਲਦੀ!

07/17/2020 9:45:16 AM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜੋ ਅੱਜ ਫਿਰੋਜ਼ਪੁਰ ਤੋਂ ਲੋਕ ਸਭਾ ਦੇ ਮੈਂਬਰ ਹਨ, ਇਸ ਕਾਰਨ ਇਸ ਲੋਕ ਸਭਾ ਦੇ ਅਧੀਨ ਆਉਂਦੇ ਹੋਰਨਾਂ ਜ਼ਿਲ੍ਹਿਆਂ ਜਿਵੇਂ ਸ੍ਰੀ ਮੁਕਤਸਰ ਸਾਹਿਬ ਤੇ ਦੂਜਾ ਫਾਜ਼ਿਲਕਾ ਦੀ ਸਰਦਾਰੀ ਵੀ ਉਨ੍ਹਾਂ ਕੋਲ ਹੈ ਕਿਉਂਕਿ ਸੁਖਬੀਰ ਬਾਦਲ ਇਨ੍ਹਾਂ ਜ਼ਿਲ੍ਹਿਆਂ ਦੀਆਂ ਜ਼ਿਲਾ ਪੱਧਰੀ ਵਿਜ਼ੀਲੈਂਸ ਮਾਨੀਟਰਿੰਗ ਕਮੇਟੀਆਂ ਦੇ ਚੇਅਰਮੈਨ ਹਨ ਤੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਗ੍ਰਾਂਟਾਂ ਦੇ ਪਾਈ-ਪਾਈ ਦੇ ਹਿਸਾਬ ਰੱਖਣ ਦੀ ਜ਼ੁੱਰਅਤ ਰੱਖਦੇ ਹਨ, ਜਦੋਂ ਕਿ ਉਨ੍ਹਾਂ ਦੀ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਜੋ ਬਠਿੰਡਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਨ ਅਤੇ ਇਸ ਦੇ ਨਾਲ ਹੀ ਮਾਨਸਾ ਜ਼ਿਲ੍ਹਾ ਵੀ ਬਠਿੰਡਾ ਲੋਕ ਸਭਾ ਹਲਕੇ ਦੇ ਅਧੀਨ ਆਉਂਦਾ ਹੈ, ਜੋ ਕੇਂਦਰੀ ਮੰਤਰੀ ਹੋਣ ਕਰ ਕੇ ਵੱਡਾ ਅਧਾਰ ਰੱਖਦੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਕਿਸਾਨ ਪਰਿਵਾਰਾਂ ਲਈ ਖ਼ੁਸ਼ਖ਼ਬਰੀ, ਕੈਪਟਨ ਨੇ ਦਿੱਤੀ ਇਸ ਯੋਜਨਾ ਨੂੰ ਪ੍ਰਵਾਨਗੀ

ਇਸ ਲਈ ਜੇਕਰ ਮੋਟੀ ਜਿਹੀ ਨਜ਼ਰ ਮਾਰੀ ਜਾਵੇ ਤਾਂ ਤਿੰਨ ਜ਼ਿਲ੍ਹੇ ਸੁਖਬੀਰ ਬਾਦਲ ਦੇ ਅਤੇ 2 ਜ਼ਿਲ੍ਹਿਆਂ ਦੀ ਕਮਾਨ ਉਨ੍ਹਾਂ ਦੀ ਧਰਮ ਪਤਨੀ ਕੋਲ ਹੋਣ ਦੇ ਹਿਸਾਬ ਨਾਲ ਪੰਜਾਬ ਦੇ 5 ਜ਼ਿਲ੍ਹਿਆਂ ’ਚ ਉਨ੍ਹਾਂ ਦੀ ਤੂਤੀ ਬੋਲਦੀ ਹੋਵੇਗੀ ਕਿਉਂਕਿ ਜਿਹੜੇ ਜ਼ਿਲ੍ਹਿਆਂ 'ਚ ਉੱਚ ਅਧਿਕਾਰੀ ਲੱਗੇ ਹੋਏ ਹਨ, ਉਹ 10 ਸਾਲ ਬਾਦਲ ਦੇ ਰਾਜ 'ਚ ਵੱਖ-ਵੱਖ ਥਾਵਾਂ ’ਤੇ ਵੱਖ-ਵੱਖ ਮਹਿਕਮਿਆਂ 'ਚ ਤਾਇਨਾਤ ਰਹੇ ਹਨ।

ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਕੁੜੀ ਦਾ ਨੌਜਵਾਨ ਨੇ ਤੋੜਿਆ ਦਿਲ, ਜਦੋਂ ਵਾਪਸ ਗਈ ਤਾਂ...

ਇਸ ਸਾਰੇ ਮਾਮਲੇ ’ਤੇ ਇਕ ਪੁਰਾਣੇ ਸਿਆਸੀ ਆਗੂ ਨੇ ਚੁਟਕੀ ਲੈਂਦਿਆਂ ਕਿਹਾ ਕਿ ਤੁਸੀਂ ਲੱਖ ਆਖੀ ਜਾਓ, ਸੁਖਬੀਰ ਸਿੰਘ ਬਾਦਲ ਲਾਂਭੇ ਕਰ ਦਿੱਤਾ ਪਰ ਉਸ ਦੀ ਤੂਤੀ ਅਜੇ ਵੀ 5 ਜ਼ਿਲ੍ਹਿਆਂ 'ਚ ਬੋਲਦੀ ਹੈ ਅਤੇ ਉਨ੍ਹਾਂ ਦੀ ਸਰਦਾਰੀ ਹੈ। ਬਾਕੀ ਚਾਚੇ ਦੀ ਸਰਕਾਰ ਹੋਣ ਕਰ ਕੇ ਉਸ ਦੀਆਂ ਪੌਂ ਬਾਰਾਂ ਹਨ।
ਇਹ ਵੀ ਪੜ੍ਹੋ : ਰੂਪਨਗਰ 'ਚ ਕੋਰੋਨਾ ਦਾ ਕਹਿਰ, 8 ਨਵੇਂ ਕੇਸਾਂ ਦੀ ਪੁਸ਼ਟੀ
 


Babita

Content Editor

Related News