ਸੁਖਬੀਰ ਬਾਦਲ ਨੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਖੇਤਰ ਦਾ ਲਿਆ ਜਾਇਜ਼ਾ

08/22/2019 9:41:15 PM

ਸੁਲਤਾਨਪੁਰ ਲੋਧੀ (ਧੀਰ)-ਰੇਤ ਮਾਫੀਆ ਤੇ ਸਰਕਾਰ ਦੀ ਨਲਾਇਕੀ ਕਾਰਨ ਪੰਜਾਬ 'ਚ ਵੱਡੇ ਪੱਧਰ 'ਤੇ ਬੰਨ੍ਹ ਟੁੱਟ ਕੇ ਹੜ੍ਹ ਆਏ ਇਹ ਸ਼ਬਦ ਸਾਬਕਾ ਉਪ ਮੁਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਸਰੂਪਵਾਲ,ਭਰੋਆਣਾ,ਆਹਲੀ ਕਲਾਂ,ਆਹਲੀ ਖੁਰਦ,ਅੱਲੂਵਾਲ ਖੇਤਰ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਆਪਣੇ ਢਾਈ ਸਾਲ ਦੇ ਕਾਰਜਕਾਲ ਦੌਰਾਨ ਦਰਿਆਵਾਂ ਦੇ ਬੰਨ੍ਹਾਂ 'ਤੇ ਇਕ ਟੋਕਰੀ ਵੀ ਮਿੱਟੀ ਨਹੀਂ ਪਾਈ ਗਈ ਤੇ ਬੰਨ੍ਹਾਂ ਦੀ ਮੁਰੰਮਤ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਕਾਰਨ ਸਮੁੱਚੇ ਬੰਨ੍ਹ ਕਮਜ਼ੋਰ ਹੋਏ ਪਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਰੇਤ ਮਾਫੀਆ ਪੂਰੀ ਤਰ੍ਹਾਂ ਸਰਗਰਮ ਹੈ ਤੇ ਬੰਨ੍ਹਾਂ ਦੇ ਨੇੜਿਓ 50 ਫੁੱਟ ਡੂਘੀਆਂ ਖੱਡਾਂ ਪਾਈਆਂ ਗਈਆਂ ਹਨ ਜੋ ਹੜ੍ਹ ਆਉਣ ਦਾ ਕਾਰਨ ਬਣੀਆਂ ਹਨ।

ਸਾਡੀ ਸਰਕਾਰ ਵੇਲੇ ਬੰਨ੍ਹਾਂ ਵੱਲ ਉਚੇਚਾ ਧਿਆਨ ਦਿੱਤਾ ਜਾਂਦਾ ਸੀ ਤੇ ਲਗਾਤਾਰ ਮੁਰੰਮਤ ਕਰਵਾਈ ਜਾਂਦੀ ਰਹੀ ਹੈ ਅਤੇ ਕਦੇ ਅਜਿਹੀ ਮੁਸ਼ਕਿਲ ਪੇਸ਼ ਨਹੀਂ ਆਈ। ਇਸ ਮੌਕੇ ਉਨ੍ਹਾਂ ਹੜ੍ਹ ਪ੍ਰਭਾਵਿਤ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਸੁਣੀਆ ਤੇ ਸਰਕਾਰ ਨੂੰ ਇਸ ਪ੍ਰਭਾਵਿਤ ਖੇਤਰ ਵੱਲ ਧਿਆਨ ਦੇਣ ਦੀ ਮੰਗ ਕੀਤੀ। ਉਹਨਾ ਦੱਸਿਆ ਕਿ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਹੜ੍ਹ ਪ੍ਰਭਾਵਿਤ ਖੇਤਰ 'ਚ ਰਾਹਤ ਸਮੱਗਰੀ ਦੇ 10 ਟਰੱਕ ਵੰਡਣਗੇ ਤੇ ਲੋਕਾਂ ਦੀ ਹਰੇਕ ਮੁਸ਼ਕਿਲ ਦਾ ਹੱਲ ਲੇਭਣ ਦੀ ਕੋਸ਼ਿਸ਼ ਕਰਨਗੇ। ਉਨ੍ਹਾ ਦੱਸਿਆ ਕਿ ਐੱਸ.ਜੀ.ਪੀ.ਸੀ. ਦੇ ਸਮੁੱਚੇ ਹਸਪਤਾਲਾਂ ਦੇ ਡਾਕਟਰਾਂ ਦੀ ਟੀਮ ਹੜ੍ਹ ਪ੍ਰਭਾਵਿਤ ਖੇਤਰ 'ਚ ਲੋਕਾਂ ਨੂੰ ਦਵਾਈਆਂ ਅਤੇ ਹੋਰ ਮੈਡੀਕਲ ਸਹੂਲਤਾਂ ਪ੍ਰਦਾਨ ਕਰੇਗੀ। ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਪ੍ਰਕਾਰ ਦੀ ਹੜ੍ਹ ਪੀੜਤਾਂ ਦੀ ਮਦਦ ਕਰੇਗੀ ਤੇ ਕੇਂਦਰੀ ਰਾਹਤ ਫੰਡ ਪੰਜਾਬ ਨੂੰ ਦਿਵਾਏ ਜਾਣਗੇ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਸਿਰਫ ਗੱਲਾਂ ਹੀ ਕਰ ਸਕਦੀ ਹੈ ਜ਼ਮੀਨੀ ਤੌਰ 'ਤੇ ਕੋਈ ਮੁਸ਼ਕਿਲ ਹੱਲ ਨਹੀਂ ਕਰ ਸਕਦੀ। ਇਸ ਮੌਕੇ ਭਾਈ ਗੋਬਿੰਦ ਸਿੰਘ ਲੌਗੋਵਾਲ ਪ੍ਰਧਾਨ ਐੱਸ.ਜੀ.ਪੀ.ਸੀ., ਬਲਵਿੰਦਰ ਸਿੰਘ ਭੂੰਦੜ ਰਾਜ ਸਭਾ ਮੈਂਬਰ,ਡਾ.ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ,ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਐੱਸ.ਜੀ.ਪੀ.ਸੀ.,ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਅਕਾਲੀ ਦਲ ਦਿੱਲੀ,ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ,ਸਾਬਕਾ ਚੇਅਰਮੈਨ ਮਾਰਕਫੈਡ ਜਰਨੈਲ ਸਿੰਘ ਵਾਹਦ,ਬੀਬੀ ਗੁਰਪ੍ਰੀਤ ਕੌਰ ਰੂਹੀ,ਜਥੇ.ਸਰਵਨ ਸਿੰਘ ਕੁਲਾਰ,ਜਰਨੈਲ ਸਿੰਘ ਡੋਗਰਾਵਾਲ ਤਿੰਨੇ ਮੈਂਬਰ ਐਸਜੀਪੀਸੀ, ਮਹਿੰਦਰ ਸਿੰਘ ਆਹਲੀ ਸਕੱਤਰ ਐਸਜੀਪੀਸੀ,ਇੰਜ਼.ਸਵਰਨ ਸਿੰਘ,ਸੱਜਣ ਸਿੰਘ ਚੀਮਾ ਅਕਾਲੀ ਆਗੂ,ਸੁਖਦੇਵ ਸਿੰਘ ਨਾਨਕਪੁਰ ਯੂਥ ਅਕਾਲੀ ਆਗੂ,ਸੁਰਜੀਤ ਸਿੰਘ ਢਿੱਲੋਂ ਸਾਬਕਾ ਚੇਅਰਮੈਨ,ਜਥੇਦਾਰ ਗੁਰਜੰਟ ਸਿੰਘ ਸੰਧੂ,ਜਥੇ.ਰਣਜੀਤ ਸਿੰਘ ਆਹਲੀ,ਕਰਨਜੀਤ ਸਿੰਘ ਆਹਲੀ ਦੋਆਬਾ ਜੋਨ ਮੀਤ ਪ੍ਰਧਾਨ,ਕੁਲਦੀਪ ਸਿੰਘ ਬੂਲੇ,ਡਾ.ਜਸਬੀਰ ਸਿੰਘ ਭੌਰ,ਪ੍ਰਤਾਪ ਸਿੰਘ ਮੋਮੀ,ਸਤਨਾਮ ਸਿੰਘ ਰਾਮੇ,ਬੀਬੀ ਬਲਜੀਤ ਕੌਰ,ਦਿਨੇਸ਼ ਧੀਰ ਸਾਬਕਾ ਪ੍ਰਧਾਨ,ਰਜਿੰਦਰ ਸਿੰਘ ਜੈਨਪੁਰ,ਸਤਬੀਰ ਸਿੰਘ ਬਿੱਟੂ,ਕੁਲਵੰਤ ਸਿੰਘ,ਹਰਭਜਨ ਸਿੰਘ ਲੋਧੀਵਾਲ,ਜਸਵੰਤ ਸਿੰਘ ਆਹਲੀ,ਸੁਦੇਸ਼ ਕੁਮਾਰ ਤਲਵੰਡੀ,ਸਰਵਨ ਸਿੰਘ ਚੱਕਾਂ,ਨਵਦੀਪ ਸਿੰਘ ਮਸੀਤਾਂ,ਜਸਵੰਤ ਸਿੰਘ ਮੱਲੀ ਆਦਿ ਹਾਜ਼ਰ ਸਨ।

Karan Kumar

This news is Content Editor Karan Kumar