ਦੇਖੋ ਗੁੱਸੇ ''ਚ ਆਏ ਸੁਖਬੀਰ ਨਵਜੋਤ ਸਿੱਧੂ ਬਾਰੇ ਇਹ ਕੀ ਬੋਲ ਗਏ (ਵੀਡੀਓ)

01/21/2017 6:51:44 PM

ਅੰਮ੍ਰਿਤਸਰ : ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਇਕ ਵਾਰ ਫਿਰ ਨਵਜੋਤ ਸਿੰਘ ਸਿੱਧੂ ''ਤੇ ਵੱਡਾ ਸ਼ਬਦੀ ਹਮਲਾ ਕੀਤਾ ਹੈ। ਸਿੱਧੂ ਨੂੰ ਗੱਦਾਰ ਅਤੇ ਘਟੀਆ ਆਦਮੀ ਦੱਸਣ ਵਾਲੇ ਸੁਖਬੀਰ ਬਾਦਲ ਨੇ ਹੁਣ ਉਨ੍ਹਾਂ ਨੂੰ ਬਾਜ਼ਾਰੂ ਕਰਾਰ ਦਿੱਤਾ ਹੈ। ਅੰਮ੍ਰਿਤਸਰ ਵਿਚ ਚੋਣ ਪ੍ਰਚਾਰ ਲਈ ਪੁੱਜੇ ਉਪ ਮੁੱਖ ਮੰਤਰੀ ਸੁਖਬੀਰ ਨੇ ਕਿਹਾ ਕਿ ਸਿੱਧੂ ਇਕ ਬਾਜ਼ਾਰੂ ਆਦਮੀ ਹੈ ਅਤੇ ਉਸ ਨੂੰ ਪੈਸੇ ਦੇ ਕੇ ਕੁਝ ਵੀ ਬੁਲਵਾਇਆ ਜਾ ਸਕਦਾ ਹੈ। ਇਸ ਲਈ ਉਸ ਦਾ ਕੋਈ ਆਧਾਰ ਨਹੀਂ ਹੈ।
ਕਾਂਗਰਸ ਵਿਚ ਸ਼ਾਮਿਲ ਹੋਣ ਤੋਂ ਬਾਅਦ ਨਵਜੋਤ ਸਿੱਧੂ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ''ਤੇ ਹਨ, ਜਿੱਥੇ ਆਮ ਆਦਮੀ ਪਾਰਟੀ ਸਿੱਧੂ ਨੂੰ ''ਹੈਪੀ ਮੁੰਨੀ'' ਦੱਸ ਰਹੇ ਹਨ, ਉਥੇ ਹੀ ਅਕਾਲੀ ਦਲ ਵਲੋਂ ਵੀ ਉਨ੍ਹਾਂ ''ਤੇ ਵੱਡੇ ਹਮਲੇ ਕੀਤੇ ਜਾ ਰਹੇ ਹਨ।

Gurminder Singh

This news is Content Editor Gurminder Singh