ਲਾਂਘੇ ਨੂੰ ਲੈ ਕੇ ਇਮਰਾਨ ਖਾਨ ਦੇ ਬਿਆਨ ''ਤੇ ਜਾਣੋ ਕੀ ਬੋਲੇ ''ਸੁਖਬੀਰ ਬਾਦਲ'' (ਵੀਡੀਓ)

11/01/2019 5:47:49 PM

ਚੰਡੀਗੜ੍ਹ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਲਾਂਘੇ ਨੂੰ ਲੈ ਕੇ ਕੀਤੇ ਟਵੀਟ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸੁਖਬੀਰ ਨੇ ਕਿਹਾ ਹੈ ਕਿ ਇਮਰਾਨ ਖਾਨ ਵਲੋਂ ਜੋ  ਇਕ ਦਿਨ ਦੀ ਫੀਸ ਮੁਆਫ ਕੀਤੀ ਗਈ ਹੈ, ਇਹ ਕੋਈ ਵੱਡੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਲਾਂਘੇ ਦੇ ਉਦਘਾਟਨ ਸਮੇਂ ਸਾਰੇ ਲੀਡਰ ਤੇ ਵੀ. ਆਈ. ਪੀ. ਲੋਕ ਹੀ ਪੁੱਜਣਗੇ, ਜੋ ਪਾਕਿਸਤਾਨ ਵਲੋਂ ਜਾਰੀ ਕੀਤੀ ਫੀਸ ਅਦਾ ਕਰ ਸਕਦੇ ਹਨ।

ਇਸ ਲਈ ਇਮਰਾਨ ਖਾਨ ਉਨ੍ਹਾਂ ਦੀ ਫੀਸ ਮੁਆਫ ਕਰਨ ਦੀ ਥਾਂ ਸੰਗਤ ਦੀ ਫੀਸ ਮੁਆਫ ਕਰੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਮਰਾਨ ਖਾਨ ਵਲੋਂ ਪਾਸਪੋਰਟ ਦੀ ਸ਼ਰਤ ਰੱਦ ਕਰਨ ਦੇ ਫੈਸਲੇ ਦੀ ਸਰਾਹਨਾ ਕੀਤੀ। ਦੱਸ ਦੇਈਏ ਕਿ ਇਮਰਾਨ ਖਾਨ ਨੇ ਟਵੀਟ ਕਰਕੇ ਲਾਂਘੇ ਦਾ ਉਦਘਾਟਨ ਸਮੇਂ ਇਕ ਦਿਨ ਦੀ 20 ਡਾਲਰ ਫੀਸ ਮੁਆਫ ਕਰਨ ਦਾ ਐਲਾਨ ਕੀਤਾ ਹੈ। ਨਾਲ ਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਲਾਜ਼ਮੀ ਸ਼ਰਤ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਸਪੋਰਟ ਦੀ ਥਾਂ ਸੰਗਤ ਅਧਿਕਾਰਤ ਪਛਾਣ ਪੱਤਰ ਦਾ ਇਸਤੇਮਾਲ ਕਰ ਸਕਦੀ ਹੈ।

Babita

This news is Content Editor Babita