ਸੁਖਬੀਰ ਨੇ ਵੀ ਦਿੱਤਾ ''ਆਪ ਜੋੜੀ'' ਨੂੰ ਅਸ਼ੀਰਵਾਦ

02/19/2019 7:56:02 PM

ਅੰਮ੍ਰਿਤਸਰ (ਬਿਊਰੋ)-'ਆਪ' ਐਮ.ਐਲ.ਏ. ਬਲਜਿੰਦਰ ਕੌਰ ਤੇ ਸੁਖਰਾਜ ਬੱਲ ਦੋਵੇਂ ਬੀਤੇ ਦਿਨ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ ਅਤੇ ਉਨ੍ਹਾਂ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਅੱਜ ਅੰਮ੍ਰਿਤਸਰ ਵਿੱਚ ਰੱਖੀ ਗਈ ਸੀ। ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਸ਼ਮੂਲੀਅਤ ਕਰਨ ਪੁੱਜੇ। ਇਸ ਦੌਰਾਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਵਿਆਹ ਵਾਲੀ ਜੋੜੀ ਨੂੰ ਅਸ਼ੀਰਵਾਦ ਦੇਣ ਪੁੱਜੇ। ਸੁਖਬੀਰ ਬਾਦਲ ਦੀ ਬਲਜਿੰਦਰ ਕੌਰ ਤੇ ਸੁਖਰਾਜ ਬੱਲ ਨਾਲ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਵੀ ਹੋ ਰਹੀ ਹੈ।

ਸੁਖਬੀਰ ਬਾਦਲ ਤੋਂ ਇਲਾਵਾ ਰਿਸੈਪਸ਼ਨ ਵਿਚ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਤੇ ਹੋਰ ਵੱਡੇ ਨੇਤਾ ਵੀ ਸ਼ਾਮਲ ਹੋਏ। ਦੱਸਣਯੋਗ ਹੈ ਕਿ ਐਮ.ਐਲ.ਏ. ਬਲਜਿੰਦਰ ਕੌਰ ਦਾ ਆਨੰਦ ਕਾਰਜ ਉਨ੍ਹਾਂ ਦੇ ਜੱਦੀ ਪਿੰਡ ਜਗ੍ਹਾ ਰਾਮ ਤੀਰਥ ਵਿੱਚ ਹੋਇਆ ਸੀ। ਉਨ੍ਹਾਂ ਦੇ ਪਤੀ ਸੁਖਰਾਜ ਬੱਲ ਵੀ ਮਾਝਾ ‘ਆਪ’ ਜ਼ੋਨ ਦੇ ਇੰਚਾਰਜ ਹਨ। ਦੋਵਾਂ ਨੇ 7 ਜਨਵਰੀ ਨੂੰ ਮੰਗਣੀ ਕਰਵਾਈ ਸੀ।

Sunny Mehra

This news is Content Editor Sunny Mehra