ਸੁੱਖਾ ਗੈਂਗ ਦੇ ਦੋ ਸਾਥੀ ਹਥਿਆਰਾਂ ਸਣੇ ਕਾਬੂ

08/30/2015 7:19:24 PM

ਲੁਧਿਆਣਾ (ਕੁਲਵੰਤ) - ਸੁੱਖਾ ਬਾੜੇਵਾਲੀਆ ਗਿਰੋਹ ਦੇ ਦੋ ਮੈਂਬਰਾਂ ਨੂੰ ਥਾਣਾ ਪੀ. ਏ. ਯੂ. ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ''ਤੇ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਤੋਂ ਪੁਲਸ ਨੂੰ ਇਕ 32 ਬੋਰ ਦਾ ਪਿਸਤੌਲ, 4 ਜਿੰਦਾ ਕਾਰਤੂਸ, ਦੋ ਮੋਬਾਇਲ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਰਿੰਦਰ ਚੋਪੜਾ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਦਸਮੇਸ਼ ਨਗਰ ਦੇ ਗਗਨਦੀਪ ਸਿੰਘ ਉਰਫ ਗੱਗੀ ਅਤੇ ਬਾੜੇਵਾਲ ਦੇ ਕਰਮਜੀਤ ਸਿੰਘ ਉਰਫ ਬੰਟੀ ਦੇ ਰੂਪ ਵਿਚ ਹੋਈ ਹੈ। ਦੋਵਾਂ ਨੂੰ ਉਸ ਵੇਲੇ ਕਾਬੂ ਕੀਤਾ ਗਿਆ ਜਦ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਦੋਵੇਂ ਕੋਈ ਲੁੱਟ-ਖੋਹ ਦੀ ਵਾਰਦਾਤ ਕਰਨ ਜਾ ਰਹੇ ਹਨ, ਜਿਸ ਦੇ ਬਾਅਦ ਕੰਟਰੀ ਹੋਮ ਨੇੜੇ ਤੇ ਦਸਮੇਸ਼ ਨਗਰ ਨੇੜੇ ਨਾਕਾਬੰਦੀ ਕਰਕੇ ਦੋਵਾਂ ਨੂੰ ਕਾਬੂ ਕਰ ਲਿਆ।
ਬਾਅਦ ਵਿਚ ਜਦ ਦੋਵਾਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਚੱਲਿਆ ਕਿ ਇਨ੍ਹਾਂ ਲੋਕਾਂ ਨੇ ਬੀਤੇ ਮਹੀਨੇ ਛਾਉਣੀ ਮੁਹੱਲਾ ਵਿਚ ਸੁੱਖਾ ਅਤੇ ਗੋਰੂ ਬੱਚਾ ਗੈਂਗ ਦੇ ਨਾਲ ਮਿਲ ਕੇ ਗੋਲੀਆਂ ਮਾਰ ਕੇ ਜੂਆ ਲੁੱਟਿਆ ਸੀ ਅਤੇ ਨੂਰਪੁਰ ਬੇਦੀ ਵਿਚ ਕਾਰ ਸਵਾਰ ਨੂੰ ਗੋਲੀਆਂ ਵੀ ਮਾਰੀਆਂ ਸਨ। ਇਸ ਦੇ ਇਲਾਵਾ ਜਿਥੇ ਸੁੱਖਾ ''ਤੇ ਦਰਜਨਾਂ ਅਪਰਾਧਕ ਮਾਮਲੇ ਦਰਜ ਹਨ, ਉਥੇ ਗਗਨ ਦੇ ਖਿਲਾਫ ਇਕ ਦਰਜਨ ਤੇ ਬੰਟੀ ਦੇ ਖਿਲਾਫ ਵੀ ਤਿੰਨ ਤੋਂ ਵੱਧ ਅਪਰਾਧਕ ਮਾਮਲੇ ਸਿਰਫ ਲੁਧਿਆਣਾ ਵਿਚ ਹੀ ਦਰਜ ਹਨ।
ਇਸ ਦੇ ਇਲਾਵਾ ਉਹ ਲੋਕ ਪੰਜ ਮਾਮਲਿਆਂ ਵਿਚ ਪੁਲਸ ਨੂੰ ਲੋੜੀਂਦੇ ਸਨ। ਪੁਲਸ ਦੋਵਾਂ ਨੂੰ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ''ਤੇ ਹਾਸਲ ਕਰੇਗੀ ਤਾਂ ਕਿ ਇਨ੍ਹਾਂ ਦੀਆਂ ਹੋਰ ਵਾਰਦਾਤਾਂ ਬਾਰੇ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਸਕੇ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Gurminder Singh

This news is Content Editor Gurminder Singh