ਸੁਜਾਨਪੁਰ: ਕੋਰੋਨਾ ਨਾਲ ਮਰੀ ਪਹਿਲੀ ਔਰਤ ਦੀਆਂ ਅਸਥੀਆਂ 18 ਦਿਨਾਂ ਬਾਅਦ ਚੁੱਕੀਆਂ

04/26/2020 6:14:00 PM

ਸੁਜਾਨਪੁਰ (ਜੋਤੀ): ਸੁਜਾਨਪੁਰ ਦੇ ਸੇਖਾ ਸੁਜਾਨਪੁਰ ਦੇ ਸੇਖਾ ਮੁਹੱਲਾ ਵਾਸੀ ਜ਼ਿਲੇ ਦੀ ਪਹਿਲੀ ਕੋਰੋਨਾ ਪਾਜ਼ੇਟਿਵ ਬਜ਼ੁਰਗ ਰਾਜ ਰਾਣੀ ਪਤਨੀ ਪ੍ਰੇਮ ਪਾਲ ਦੀ 5 ਅਪ੍ਰੈਲ ਨੂੰ ਗੁਰੂ ਨਾਨਾਕ ਹਸਪਤਾਲ  ਅੰਮ੍ਰਿਤਸਰ 'ਚ ਇਲਾਜ ਦੌਰਾਨ ਮੌਤ ਹੋ ਗਈ ਸੀ, ਜਿਸ ਦੀਆਂ ਬੀਤੇ ਦਿਨ ਪਰਿਵਾਰਕ ਮੈਂਬਰਾਂ ਵਲੋਂ ਸਵੇਰੇ 6.30 ਸੁਜਾਨਪੁਰ ਦੇ ਪੁੱਲ ਨੰਬਰ-7 ਦੇ ਨੇੜੇ ਸਥਿਤ ਸ਼ਮਸ਼ਾਨਘਾਟ ਤੋਂ ਪਹੁੰਚ ਕੇ ਅਸਥੀਆਂ ਚੁੱਕੀਆਂ ਹਨ। ਇਹ ਜਾਣਕਾਰੀ ਰਾਜ ਰਾਣੀ ਦੇ ਭਰਾ ਅਸ਼ੋਕ ਮਹਾਜਨ ਅਤੇ ਉਨ੍ਹਾਂ ਦੇ ਪੁੱਤਰਾਂ ਨੇ ਦਿੱਤੀ ਹੈ। ਸੰਸਕਾਰ ਦੇ ਤੁਰੰਤ ਬਾਅਦ ਸਿਹਤ ਵਿਭਾਗ ਨੇ ਰਾਜ ਰਾਣੀ ਦੇ ਭਰਾ ਨੂੰ ਵੀ ਇਤਿਆਤ ਦੇ ਤੌਰ 'ਤੇ ਹੋਮ ਕੁਆਰੰਟਾਈਨ ਕਰ ਦਿੱਤਾ, ਜਿਸ ਕਾਰਨ ਰਾਜ ਰਾਣੀ ਦੇ ਪਰਿਵਾਰਕ ਮੈਂਬਰ ਸੰਸਕਾਰ ਤੋਂ ਬਾਅਦ ਉਸ ਦੀਆਂ ਅਸਥੀਆਂ ਨਹੀਂ ਚੁੱਕ ਸਕੇ।

ਪੰਜਾਬ 'ਚ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਅੰਕੜਾ 313 ਤੱਕ ਪੁੱਜਾ
ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਦੇ ਜਲੰਧਰ 'ਚ ਕੋਰੋਨਾ ਵਾਇਰਸ ਦੇ 69, ਮੋਹਾਲੀ 'ਚ 63, ਪਠਾਨਕੋਟ 'ਚ 25, ਨਵਾਂਸ਼ਹਿਰ 'ਚ 20, ਲੁਧਿਆਣਾ 'ਚ 18, ਅੰਮ੍ਰਿਤਸਰ 'ਚ 14, ਮਾਨਸਾ 'ਚ 13, ਪਟਿਆਲਾ 'ਚ 61, ਹੁਸ਼ਿਆਰਪੁਰ 'ਚ 7, ਮੋਗਾ 'ਚ 4, ਰੋਪੜ 'ਚ 3, ਫਰੀਦਕੋਟ 'ਚ 3, ਸੰਗਰੂਰ 'ਚ 3, ਬਰਨਾਲਾ 'ਚ 2, ਫਗਵਾੜਾ 1, ਕਪੂਰਥਲਾ 2, ਫਤਿਹਗੜ੍ਹ ਸਾਹਿਬ 'ਚ 2, ਮੁਕਤਸਰ 'ਚ 1, ਗੁਰਦਾਸਪੁਰ 'ਚ 1 ਅਤੇ ਫਿਰੋਜ਼ਪੁਰ 'ਚ 1 ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 18 ਲੋਕਾਂ ਦੀ ਮੌਤ ਹੋ ਚੁੱਕੀ ਹੈ।

Shyna

This news is Content Editor Shyna