11ਵੀਂ 'ਚੋਂ ਫੇਲ ਹੋਣ ਕਾਰਨ ਬੱਚੇ ਨੇ ਕੀਤੀ ਖੁਦਕੁਸ਼ੀ

03/29/2019 6:23:54 PM

ਬਰਨਾਲਾ : ਗਿਆਂਰਵੀਂ ਦੇ ਪੇਪਰਾਂ 'ਚੋਂ ਫੇਲ ਹੋਣ ਕਾਰਨ 16 ਸਾਲਾ ਬੱਚੇ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਮਨਪ੍ਰੀਤ ਸਿੰਘ (16) ਸਥਾਨਕ ਠੀਕਰੀ ਵਾਲਾ ਰੋਡ 'ਤੇ ਸਥਿਤ ਜ਼ੀਰੋ ਪੁਆਇੰਟ ਇਲਾਕੇ ਦਾ ਰਹਿਣ ਵਾਲਾ ਸੀ ਅਤੇ ਬਰਨਾਲਾ ਦੇ ਏਅਰਫੋਰਸ ਸਟੇਸ਼ਨ 'ਚ ਬਣੇ ਕੇਂਦਰੀ ਸਕੂਲ ਦਾ ਵਿਦਿਆਰਥੀ ਸੀ। 11ਵੀਂ ਦੇ ਇਮਤਿਹਾਨਾਂ 'ਚ ਫੇਲ ਹੋਣ ਕਾਰਨ ਮਨਪ੍ਰੀਤ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਅੱਜ ਘਰ ਵਿਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Gurminder Singh

This news is Content Editor Gurminder Singh