ਪਾਇਲ ਦੇ ਸਕੂਲ ''ਚ ਮੁਲਾਜ਼ਮ ਨੇ ਕੀਤੀ ਖੁਦਕੁਸ਼ੀ, ਪਰਿਵਾਰ ਨੇ ਲਾਏ ਗੰਭੀਰ ਦੋਸ਼

06/07/2019 11:47:30 AM

ਪਾਇਲ (ਬਿਪਨ) : ਪਾਇਲ ਦੇ ਇਕ ਸਕੂਲ 'ਚ ਇਕ ਮੁਲਾਜ਼ਮ ਵਲੋਂ ਕਲਾਸਰੂਮ 'ਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਾਇਲ ਦੇ ਕਸਬੇ ਰਾੜਾ ਸਾਹਿਬ 'ਚ 'ਸੰਤ ਬਾਬਾ ਈਸਰ ਸਿੰਘ ਮੈਮੋਰੀਅਲ ਪਬਲਿਕ ਸਕੂਲ' 'ਚ ਇਕ ਮੁਲਾਜ਼ਮ ਦੀ ਲਟਕਦੀ ਲਾਸ਼ ਮਿਲੀ ਸੀ, ਜਿਸ ਦੀ ਪਛਾਣ ਲਖਵੰਤ ਸਿੰਘ ਦੇ ਤੌਰ 'ਤੇ ਹੋਈ। ਮ੍ਰਿਤਕ ਦੀ ਪਤਨੀ ਅਤੇ ਬੇਟੇ ਨੇ ਬਾਬਾ ਬਲਜਿੰਦਰ ਸਿੰਘ ਨਾਂ ਦੇ ਵਿਅਕਤੀ ਸਮੇਤ ਸਕੂਲ ਪ੍ਰਬੰਧਨ ਤੇ ਪ੍ਰਿੰਸੀਪਲ 'ਤੇ ਮ੍ਰਿਤਕ ਨੂੰ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲਾਏ ਹਨ ਅਤੇ ਇਨਸਾਫ ਦੀ ਮੰਗ ਕੀਤੀ ਹੈ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਲਖਵੰਤ ਸਿੰਘ ਨੇ ਸਕੂਲ ਮੈਨਜਮੈਂਟ ਖਿਲਾਫ ਅਦਾਲਤ 'ਚ ਕੇਸ ਵੀ ਕੀਤਾ ਹੋਇਆ ਸੀ, ਜਿਸ ਨੂੰ ਹਾਰਨ ਦੇ ਡਰੋਂ ਮ੍ਰਿਤਕ ਨੂੰ ਪਹਿਲਾਂ ਲਾਲਚ ਦੇ ਕੇ ਸਮਝੌਤਾ ਕਰ ਲਿਆ ਗਿਆ ਪਰ ਬਾਅਦ 'ਚ ਉਸ ਨੂੰ ਕੁਝ ਨਹੀਂ ਦਿੱਤਾ। ਇਸ ਕਾਰਨ ਲਖਵੰਤ ਸਿੰਘ ਪਰੇਸ਼ਾਨ ਰਹਿਣ ਲੱਗਾ ਅਤੇ ਅਖੀਰ 'ਚ ਉਸ ਨੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਨੇ ਲਖਵੰਤ ਸਿੰਘ ਦੀ ਖੁਦਕੁਸ਼ੀ ਨੂੰ ਕਤਲ ਕਰਾਰ ਦਿੰਦੇ ਹੋਏ ਬਾਬੇ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਇਸ ਬਾਰੇ ਖੰਨਾ ਦੇ ਐੱਸ. ਐੱਸ. ਪੀ. ਜਸਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੋਲੋਂ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ 'ਤੇ ਆਧਾਰ 'ਤੇ 3 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਾਕੀ ਜਾਂਚ ਜਾਰੀ ਹੈ।

Babita

This news is Content Editor Babita