ਨੌਜਵਾਨ ਨੇ ਵਾਟਰ ਵਰਕਸ ਦੇ ਟੈਂਕ ''ਚ ਮਾਰੀ ਛਾਲ, ਮੌਤ

Saturday, May 05, 2018 - 02:50 AM (IST)

ਸੰਗਤ ਮੰਡੀ(ਮਨਜੀਤ)-ਪਿੰਡ ਲੂਲਬਾਈ ਵਿਖੇ ਘਰ ਦੇ ਹਾਲਾਤ ਤੋਂ ਤੰਗ ਆ ਕੇ ਇਕ ਨੌਜਵਾਨ ਨੇ ਪਿੰਡ ਦੇ ਵਾਟਰ ਵਰਕਸ ਦੇ ਟੈਂਕ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਲਰਾਜ ਸਿੰਘ (22) ਪੁੱਤਰ ਪਰਮਜੀਤ ਸਿੰਘ ਪਿੰਡ 'ਚ ਮਜ਼ਦੂਰੀ ਦਾ ਕੰਮ ਕਰਦਾ ਸੀ। ਘਰ 'ਚ ਉਸ ਦੀਆਂ ਦੋ ਜਵਾਨ ਭੈਣਾਂ ਸਨ। ਮਜ਼ਦੂਰੀ ਨਾਲ ਘਰ ਦਾ ਖਰਚ ਹੀ ਮੁਸ਼ਕਲ ਨਾਲ ਪੂਰਾ ਹੁੰਦਾ ਸੀ, ਉਪਰੋਂ ਭੈਣਾਂ ਦੀ ਸਕੂਲ ਫੀਸ ਨਾ ਭਰਨ ਕਾਰਨ ਅਕਸਰ ਹੀ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਦੇ ਕਾਰਨ ਸ਼ਾਮੀ ਉਸ ਨੇ ਵਾਟਰ ਵਰਕਸ ਦੇ ਟੈਂਕ 'ਚ ਛਾਲ ਮਾਰ ਦਿੱਤੀ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਨੰਦਗੜ੍ਹ ਦੀ ਪੁਲਸ ਵੱਲੋਂ ਲਾਸ਼ ਨੂੰ ਟੈਂਕ 'ਚੋਂ ਬਾਹਰ ਕੱਢਣ ਲਈ ਗੋਤਾਖੋਰ ਮੰਗਵਾਇਆ ਗਿਆ, ਉਨ੍ਹਾਂ ਲਾਸ਼ ਨੂੰ ਜਾਲ ਦੀ ਸਹਾਇਤਾ ਨਾਲ ਟੈਂਕ 'ਚੋਂ ਬਾਹਰ ਕੱਢ ਕੇ ਪੋਸਟਮਾਰਟਮ ਲਈ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਨੇ ਵਾਰਸਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।


Related News