ਪਤੀ-ਪਤਨੀ ਵਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ''ਚ ਪਰਚਾ

09/24/2017 7:01:04 AM

ਤਪਾ ਮੰਡੀ(ਸ਼ਾਮ, ਗਰਗ,ਮੇਸ਼ੀ)-ਬੀਤੇ ਦਿਨੀਂ ਅਗਰਵਾਲ ਪਰਿਵਾਰ ਨਾਲ ਸਬੰਧਿਤ ਪਤੀ-ਪਤਨੀ ਵਲੋਂ ਕੀਤੀ ਖੁਦਕੁਸ਼ੀ ਦੇ ਸਬੰਧ ਵਿਚ ਸਥਾਨਕ ਪੁਲਸ ਨੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਰਛਪਾਲ ਸਿੰਘ ਸੰਧੂ ਨੇ ਦੱਸਿਆ ਕਿ ਮ੍ਰਿਤਕ ਨਰੇਸ਼ ਕੁਮਾਰ ਉਰਫ ਭੰਬ ਦੇ ਭਰਾ ਸ਼ਾਮ ਲਾਲ ਪੁੱਤਰ ਦੇਸ ਰਾਜ ਦੇ ਬਿਆਨਾਂ 'ਤੇ ਮਿੱਠੂ ਰਾਮ ਪੁੱਤਰ ਚਿਰੰਜੀ ਲਾਲ ਵਾਸੀ ਮਾਨਸਾ ਵਿਰੁੱਧ ਧਾਰਾ 306 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।  ਸ਼ਾਮ ਲਾਲ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਨਰੇਸ਼ ਕੁਮਾਰ ਸਾਨੂੰ ਦੱਸਦਾ ਹੁੰਦਾ ਸੀ ਕਿ ਉਨ੍ਹਾਂ ਦਾ ਇਕ ਰਿਸ਼ਤੇਦਾਰ ਮਿੱਠੂ ਰਾਮ ਵਾਸੀ ਮਾਨਸਾ ਨਾਲ ਜ਼ਮੀਨ ਦਾ ਝਗੜਾ ਚਲਦਾ ਹੈ। ਇਸ ਆੜ ਵਿਚ ਉਹ ਉਸਦੀ ਛੋਟੀ ਲੜਕੀ ਵੀਨਾ ਰਾਣੀ ਨੂੰ ਨਾਬਾਲਿਗ ਉਮਰ ਵਿਚ ਵਿਆਹੁਣ ਦਾ ਦੋਸ਼ ਲਾ ਕੇ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਇਸ ਸਬੰਧ ਵਿਚ ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ੍ਹ ਵਿਖੇ ਉਨ੍ਹਾਂ ਦੀ ਦਰਖਾਸਤਬਾਜ਼ੀ ਵੀ ਚਲਦੀ ਸੀ, ਜਿਸ ਕਾਰਨ ਉਸਦਾ ਭਰਾ ਕਾਫੀ ਪਰੇਸ਼ਾਨ ਰਹਿੰਦਾ ਸੀ। ਪੁਲਸ ਅਨੁਸਾਰ ਮਿਲੇ ਸੁਸਾਈਡ ਨੋਟ ਵਿਚ ਮ੍ਰਿਤਕ ਨੇ ਆਪਣੇ ਪੈਸਿਆਂ ਦੇ ਲੈਣ-ਦੇਣ ਸਬੰਧੀ ਲਿਖਿਆ ਹੋਇਆ ਸੀ ਕਿ ਜਿਨ੍ਹਾਂ ਲੋਕਾਂ ਤੋਂ ਉਸਨੇ ਪੈਸੇ ਲੈਣੇ ਹਨ, ਉਨ੍ਹਾਂ ਤੋਂ ਪੈਸੇ ਲੈ ਕੇ ਉਸਦੀਆਂ ਲੜਕੀਆਂ ਨੂੰ ਦਿੱਤੇ ਜਾਣ।