ਆਰਥਿਕ ਤੰਗੀ ਕਾਰਨ 3 ਬੱਚਿਆਂ ਦੇ ਪਿਓ ਨੇ ਕੀਤੀ ਖੁਦਕੁਸ਼ੀ

01/09/2019 3:49:08 PM

ਸਾਦਿਕ (ਪਰਮਜੀਤ) : ਪਿੰਡ ਵੀਰੇਵਾਲਾ ਕਲਾਂ ਵਿਖੇ ਆਰਥਿਕ ਤੰਗੀ ਕਾਰਨ ਤਿੰਨ ਬੱਚਿਆਂ ਦੇ ਪਿਤਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਹਰਜੀਤ ਸਿੰਘ (43) ਨਿਕੜਾ ਪੁੱਤਰ ਗੁਰਾ ਸਿੰਘ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਪਿੰਡ 'ਚ ਢਾਈ ਮਰਲੇ ਜਗ੍ਹਾ ਵਿਚ ਰਹਿ ਰਹੇ ਸਨ ਕਿ ਕੁਝ ਸਮਾਂ ਪਹਿਲਾਂ ਉਸਦਾ ਘਰ ਢਹਿ ਗਿਆ ਅਤੇ ਉਹ ਬੱਚਿਆਂ ਸਮੇਤ ਪਿੰਡ ਦੀ ਧਰਮਸ਼ਾਲਾ ਵਿਚ ਦਿਨ ਕੱਟੀ ਕਰ ਰਹੇ ਸਨ। ਦਿਹਾੜੀ ਨਾ ਮਿਲਣ ਕਾਰਨ ਆਰਥਿਕ ਤੰਗੀ ਘਰ 'ਚ ਚੱਲ ਰਹੀ ਸੀ। ਉਕਤ ਨੇ ਦੱਸਿਆ ਕਿ ਬੀਤੀ ਉਸ ਦਾ ਪਤੀ ਆਮ ਵਾਂਗ ਕਮਰੇ ਵਿਚ ਪਿਆ ਸੀ ਕਿ ਸਵੇਰੇ ਜਦੋਂ ਉਸ ਨੂੰ ਉਠਾਉਣ ਲਈ ਗਏ ਤਾਂ ਦੇਖਿਆ ਕਿ ਉਸਨੇ ਛੱਤ ਦੇ ਗਾਡਰ ਨਾਲ ਪਲਾਸਟਿਕ ਦੀ ਰੱਸੀ ਨਾਲ ਲਮਕ ਕੇ ਫਾਹਾ ਲੈ ਲਿਆ ਸੀ। 
ਘਟਨਾ ਦੀ ਸੂਚਨਾ ਮਿਲਦੇ ਹੀ ਏ. ਐੱਸ. ਆਈ. ਧਰਮ ਸਿੰਘ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।