ਆਰਥਿਕ ਤੰਗੀ ਦੇ ਚਲਦਿਆਂ ਫਾਹਾ ਲੈ ਕੇ ਕੀਤੀ ਖੁਦਕੁਸ਼ੀ

04/25/2018 3:11:44 PM

ਅਬੋਹਰ (ਸੁਨੀਲ) : ਉਪਮੰਡਲ ਦੇ ਪਿੰਡ ਪੰਜਕੋਸੀ ਵਾਸੀ ਇਕ ਵਿਅਕਤੀ ਨੇ ਆਰਥਿਕ ਤੰਗੀ ਦੇ ਚਲਦਿਆਂ ਆਪਣੇ ਘਰ ਵਿਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਥਾਣਾ ਖੁਈਆਂ ਸਰਵਰ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ।
ਜਾਣਕਾਰੀ ਮੁਤਾਬਕ ਪੰਜਕੋਸੀ ਵਾਸੀ 45 ਸਾਲਾ ਕਾਲੂਰਾਮ ਪੁੱਤਰ ਹਰੀਰਾਮ ਦੀ ਪਤਨੀ ਸੁਮਨ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਪਿਛਲੇ ਦਿਨੀਂ ਜਦੋਂ ਉਹ ਮਨਰੇਗਾ ਦੇ ਕੰਮ 'ਤੇ ਗਈ ਹੋਈ ਸੀ ਤਾਂ ਉਸਦਾ ਪਤੀ ਘਰ ਵਿਚ ਇਕੱਲਾ ਸੀ। ਉਸਨੇ ਘਰ ਵਿਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਸ਼ਾਮ ਨੂੰ ਜਦ ਉਹ ਘਰ ਵਾਪਸ ਪਰਤੀ ਤਾਂ ਉਸ ਨੇ ਹਰੀਰਾਮ ਨੂੰ ਫਾਹੇ ਨਾਲ ਲਟਕਦਾ ਵੇਖਿਆ। 
ਸੁਮਨ ਨੇ ਦੱਸਿਆ ਕਿ ਉਸਦਾ ਪਤੀ ਮਿਹਨਤ ਮਜਦੂਰੀ ਕਰਕੇ ਆਪਣੇ ਇਕ ਲੜਕੇ ਅਤੇ ਦੋ ਲੜਕੀਆਂ ਦਾ ਮੁਸ਼ਕਲ ਨਾਲ ਪਾਲਣ ਪੋਸ਼ਣ ਕਰ ਰਿਹਾ ਸੀ। ਆਰਥਿਕ ਤੰਗੀ ਦੇ ਚਲਦਿਆਂ ਉਸਦੇ ਪਤੀ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਖੁਈਆਂ ਸਰਵਰ ਦੇ ਏ.ਐੱਸ.ਆਈ. ਬਲਜਿੰਦਰ ਭੱਟੀ ਨੇ ਸੁਮਨ ਦੇ ਬਿਆਨ ਲੈ ਕੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ।