ਵਿਆਹੁਤਾ ਨੇ ਕੀਤੀ ਖੁਦਕੁਸ਼ੀ ; ਮਾਮਲਾ ਦਰਜ

07/05/2017 12:47:08 AM

ਅਮਰਗੜ੍ਹ(ਜੋਸ਼ੀ)-ਜ਼ਿਲਾ ਸੰਗਰੂਰ ਅਧੀਨ ਆਉਂਦੇ ਪਿੰਡ ਮੰਨਵੀ ਦੀ ਇਕ ਵਿਆਹੁਤਾ ਵੱਲੋਂ ਖੁਦਕੁਸ਼ੀ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਸੂਚਨਾ ਮਿਲਣ 'ਤੇ ਮੌਕੇ ਉੱਤੇ ਪਹੁੰਚੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਭੁਪਿੰਦਰ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਪਾਤੜਾਂ ਨੇ ਦੱਸਿਆ ਕਿ ਉਸ ਦੀ ਭਤੀਜੀ ਕਰਮਜੀਤ ਕੌਰ ਉਰਫ਼ ਕੁਲਜੀਤ ਕੌਰ 5 ਸਾਲ ਪਹਿਲਾਂ ਪਿੰਡ ਮੰਨਵੀ ਵਿਖੇ ਵਿਆਹੀ ਸੀ। ਘਰੇਲੂ ਝਗੜੇ ਕਾਰਨ ਉਨ੍ਹਾਂ ਦੀ ਭਤੀਜੀ ਕਾਫੀ ਤੰਗ ਰਹਿੰਦੀ ਸੀ, ਜਿਸ ਕਾਰਨ ਆਖਰਕਾਰ ਉਸ ਨੇ ਇਹ ਕਦਮ ਚੁੱਕਿਆ। ਪੁਲਸ ਨੇ ਬਿਆਨ ਦਰਜ ਕਰਦਿਆਂ ਪਤੀ ਜਸਵੀਰ ਸਿੰਘ ਅਤੇ ਜਸਵੀਰ ਸਿੰਘ ਦੀ ਭਰਜਾਈ ਖਿਲਾਫ਼ ਧਾਰਾ 306, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।