ਦਲਬਦਲੂਆਂ ਵਾਲੇ ਬਿਆਨ ''ਤੇ ਛੋਟੇਪੁਰ ਨੇ ਬਾਦਲ ਨੂੰ ਸੁਣਾਈਆਂ ਖਰੀਆਂ-ਖਰੀਆਂ

12/25/2016 6:38:35 PM

ਮੋਹਾਲੀ : ਸੁੱਚਾ ਸਿੰਘ ਛੋਟੇਪੁਰ ਨੇ ਦਲਬਦਲੂਆਂ ਲਈ ਕਾਨੂੰਨ ਬਣਾਏ ਜਾਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ''ਤੇ ਚੁਟਕੀ ਲਈ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਦਲਬਦਲੂਆਂ ਦਾ ਸਭ ਤੋਂ ਵੱਡਾ ਦਲ ਕਰਾਰ ਦਿੰਦੇ ਹੋਏ ਛੋਟੇਪੁਰ ਨੇ ਕਿਹਾ ਕਿ ਬਾਦਲ ਸਾਬ੍ਹ ਵੀ ਤਾਂ ਪਹਿਲਾਂ ਕਾਂਗਰਸੀ ਸਨ। ਛੋਟੇਪੁਰ ਮੋਹਾਲੀ ''ਚ ਸੰਗਰੂਰ ਦੇ ਭਾਜਪਾ ਜ਼ਿਲਾ ਪ੍ਰਧਾਨ ਰਣਵੀਰ ਸਿੰਘ ਕਲੇਰ ਨੂੰ ਆਪਣਾ ਪੰਜਾਬ ਪਾਰਟੀ ''ਚ ਸ਼ਾਮਿਲ ਕਰਨ ਤੋਂ ਬਾਅਦ ਗੱਲਬਾਤ ਕਰ ਰਹੇ ਸਨ।
ਇਸ ਦੌਰਾਨ ਛੋਟੇਪੁਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਭੰਡਣਾ ਨਹੀਂ ਭੁੱਲੇ। ਉਨ੍ਹਾਂ ਕੇਜਰੀਵਾਲ ''ਤੇ ਪਾਰਟੀ ਫੰਡ ਵਜੋਂ ਇਕੱਠੇ ਹੋਏ ਕਈ ਸੌ ਕਰੋੜ ਰੁਪਏ ਡਕਾਰ ਜਾਣ ਦਾ ਦੋਸ਼ ਵੀ ਲਗਾਇਆ।

Gurminder Singh

This news is Content Editor Gurminder Singh