''ਆਪ'' ਵੱਲੋਂ ਛੋਟੇਪੁਰ ਨੂੰ ਮਨਾਏ ਜਾਣ ਦੇ ਮਾਮਲੇ ''ਤੇ ਦੇਖੋ ਕੀ ਬੋਲੇ ਬੈਂਸ (ਵੀਡੀਓ)

09/19/2018 2:32:00 PM

ਲੁਧਿਆਣਾ (ਨਰਿੰਦਰ ਮਹਿੰਦਰੂ) : ਆਮ ਆਦਮੀ ਪਾਰਟੀ ਵੱਲੋਂ ਸੁੱਚਾ ਸਿੰਘ ਛੋਟੇਪੁਰ ਨੂੰ ਮਨਾਉਣ ਦੀਆਂ ਕੀਤੀਆਂ ਜਾ ਰਹੀ ਕੋਸ਼ਿਸ਼ਾਂ 'ਤੇ ਸਿਮਰਜੀਤ ਬੈਂਸ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਬੈਂਸ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਛੋਟੇਪੁਰ ਨੂੰ 'ਆਪ' ਦੇ ਦਿੱਗਜ ਨੇਤਾ ਬੇਈਮਾਨ ਦੱਸ ਰਹੇ ਸਨ ਅਤੇ ਹੁਣ ਜਦ 'ਆਪ' ਦਾ ਵਜੂਦ ਖਤਮ ਹੋ ਰਿਹਾ ਹੈ ਤਾਂ ਫਿਰ ਛੋਟੇਪੁਰ ਨੂੰ ਪਾਰਟੀ 'ਚ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਛੋਟੇਪੁਰ ਨੂੰ ਸੁਝਾਅ ਵੀ ਦਿੱਤਾ। ਬੈਂਸ ਨੇ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਛੋਟੇਪੁਰ ਵਰਤਿਆ ਗਿਆ ਸੀ, ਹੁਣ ਫਿਰ ਉਸੇ ਤਰ੍ਹਾਂ ਕੀਤਾ ਜਾਵੇਗਾ। 

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੇ ਪੁਰਾਣੇ ਆਗੂਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ 'ਚ ਸਾਬਕਾ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਪਟਿਆਲਾ ਤੋਂ ਸਾਂਸਦ ਡਾ. ਧਰਮਵੀਰ ਗਾਂਧੀ ਅਤੇ ਹੋਰ ਆਗੂ ਸ਼ਾਮਲ ਹਨ। ਖੁਦ ਅਰਵਿੰਦ ਕੇਜਰੀਵਾਲ ਵੀ 'ਜਗਬਾਣੀ' ਨੂੰ ਦਿੱਤੇ ਇੰਟਰਵਿਊ 'ਚ ਛੋਟੇਪੁਰ ਅਤੇ ਡਾ. ਧਰਮਵੀਰ ਗਾਂਧੀ ਨੂੰ ਮੁੜ ਪਾਰਟੀ 'ਚ ਆਉਣ ਦੀ ਅਪੀਲ ਕਰ ਚੁੱਕੇ ਹਨ।