ਕੋਈ ਵੀ ਜਿੱਤ, ਸਿਰਫ ਮਿਹਨਤ ਕਰਨ ਵਾਲਿਆਂ ਦੇ ਹਿੱਸੇ ਆਉਂਦੀ ਹੈ : ਅਰੋੜਾ

04/14/2018 8:06:18 AM

ਫ਼ਰੀਦਕੋਟ (ਜੱਸੀ) - ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਵਿੱਦਿਆ ਦੇ ਖੇਤਰ 'ਚ ਵਧੀਆ ਕਾਰਗੁਜ਼ਾਰੀ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਤ ਕਰਨ ਲਈ ਇਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਧਰਮਵੀਰ ਸਿੰਘ ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਪਹੁੰਚੇ। ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਸੁਰੇਸ਼ ਅਰੋੜਾ ਨੇ ਕੀਤੀ। ਵਿਸ਼ੇਸ਼ ਮਹਿਮਾਨਾਂ ਵਜੋਂ ਗੁਰਤੇਜ ਸਿੰਘ ਤੇਜਾ ਪਹਿਲਵਾਨ ਮਿਊਂਸੀਪਲ ਕਮਿਸ਼ਨਰ, ਓ. ਪੀ. ਛਾਬੜਾ ਪ੍ਰਧਾਨ ਮਾਪੇ-ਅਧਿਆਪਕ ਐਸੋਸੀਏਸ਼ਨ ਸ਼ਾਮਲ ਹੋਏ। ਇਸ ਮੌਕੇ ਵੱਖ-ਵੱਖ ਕਲਾਸਾਂ 'ਚ ਸਮੁੱਚੇ ਤੌਰ 'ਤੇ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ 'ਤੇ ਯਾਦਗਰੀ ਚਿੰਨ੍ਹ ਅਤੇ ਗੁੱਟ ਵਾਲੀਆਂ ਘੜੀਆਂ ਨਾਲ ਸਨਮਾਨਤ ਕੀਤਾ ਗਿਆ।
 ਇਹ ਸਨਮਾਨ ਜਸਬੀਰ ਕੌਰ ਸੰਧੂ ਪੰਜਾਬੀ ਅਧਿਆਪਕਾ ਨੇ ਬੱਚਿਆਂ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਵਾਸਤੇ ਦਿੱਤੇ। ਇਸ ਮੌਕੇ ਛੇਵੀਂ ਜਮਾਤ 'ਚੋਂ ਕੁਮਕੁਮ ਕੁਮਾਰੀ ਨੇ ਪਹਿਲਾ, ਨੰਦਨੀ ਨੇ ਦੂਜਾ ਅਤੇ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸੱਤਵੀਂ 'ਚੋਂ ਜਾਨਵੀ, ਹਰਮਨ, ਗੁਨਵੀਰ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅੱਠਵੀਂ ਜਮਾਤ 'ਚੋਂ ਕੁਰਬੀਨ ਕੌਰ, ਪਾਇਲ, ਉਰਵਸ਼ੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਨੌਵੀਂ ਜਮਾਤ 'ਚੋਂ ਸੰਤੋਸ਼ ਕੁਮਾਰੀ, ਪ੍ਰਭਜੋਤ ਕੌਰ, ਰਿੰਕੀ ਨੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਸਥਾਨ ਹਾਸਲ ਕੀਤਾ। 11ਵੀਂ ਜਮਾਤ 'ਚੋਂ ਸੰਜਨਾ ਰਾਣੀ, ਸਮਰ, ਰਾਜਪਾਲ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਸਾਰੀਆਂ ਵਿਦਿਆਰਥਣਾਂ ਨੂੰ ਸਕੂਲ ਪ੍ਰਿੰਸੀਪਲ ਨੇ ਸਨਮਾਨਤ ਕੀਤਾ। ਉਨ੍ਹਾਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਖ਼ਤ ਮਿਹਨਤ ਕਰਨ ਵਾਸਤੇ ਉਤਸ਼ਾਹਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਖੇਤਰ 'ਚ ਕੋਈ ਵੀ ਜਿੱਤ, ਸਿਰਫ ਮਿਹਨਤ ਕਰਨ ਵਾਲਿਆਂ ਦੇ ਹਿੱਸੇ ਆਉਂਦੀ ਹੈ।
ਇਸ ਮੌਕੇ ਸਾਬਕਾ ਪ੍ਰਿੰ. ਓ. ਪੀ. ਛਾਬੜਾ ਨੇ ਕਿਹਾ ਕਿ ਭਵਿੱਖ 'ਚ ਹੋਰ ਮੰਜ਼ਿਲਾਂ ਸਰ ਕਰਨ ਵਾਸਤੇ ਨਿਰੰਤਰ ਚੰਗੇ ਨਤੀਜੇ ਪ੍ਰਾਪਤ ਕੀਤੇ ਜਾਣ। ਇਸ ਸਮੇਂ ਸੁਖਜਿੰਦਰ ਸਿੰਘ ਸੁੱਖੀ, ਪੁਸ਼ਪਦੀਪ ਕੌਰ, ਸੁਸ਼ੀਲ ਕੁਮਾਰੀ, ਮਧੂ ਮਲਹੋਤਰਾ, ਮਧੂ ਗਰਗ, ਰੁਪਿੰਦਰ ਕੌਰ, ਨਵਜੋਤ ਕਲਸੀ, ਪਰਮਜੀਤ ਕੌਰ, ਅਨੀਤਾ ਅਰੋੜਾ, ਰਜਿੰਦਰ ਕੌਰ, ਕੁਲਵਿੰਦਰ ਕੌਰ, ਰਵਿੰਦਰ ਕੌਰ, ਸ਼ਿਖਾ ਸਿੰਗਲਾ, ਪ੍ਰਵੀਨ ਕੁਮਾਰੀ, ਸ਼ਸ਼ੀ ਚਾਵਲਾ, ਅਮਿਤ ਗਰੋਵਰ, ਹਰਪ੍ਰੀਤ ਕੌਰ, ਅਮਨਦੀਪ ਕੌਰ, ਸ਼੍ਰੀਮਤੀ ਸਿਮਰ ਹਾਜ਼ਰ ਸਨ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਰਾਜਬਿੰਦਰ ਕੌਰ ਨੇ ਬਾਖੂਬੀ ਨਿਭਾਈ।


Related News