ਕਰਤਾਰਪੁਰ ਲਾਂਘੇ ਨੂੰ ਲੈ ਕੇ ਸੁਬਰਾਮਣੀਅਮ ਸਵਾਮੀ ਨੇ ਦਿੱਤਾ ਵਿਵਾਦਿਤ ਬਿਆਨ

08/24/2019 6:58:25 PM

ਨਵੀਂ ਦਿੱਲੀ/ਚੰਡੀਗੜ੍ਹ—ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਸੁਬਰਾਮਣੀਅਮ ਸਵਾਮੀ ਨੇ ਕਰਤਾਰਪੁਰ ਲਾਂਘੇ ਦੇ ਨਿਰਮਾਣ 'ਤੇ ਵਿਰੋਧ ਜਤਾਉਂਦੇ ਹੋਏ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਰਾਸ਼ਟਰਹਿੱਤ 'ਚ ਪਾਕਿਸਤਾਨ ਨਾਲ ਕਰਤਾਰਪੁਰ ਲਾਂਘੇ ਪ੍ਰੋਜੈਕਟ 'ਤੇ ਫਿਲਹਾਲ ਅੱਗੇ ਨਹੀਂ ਵੱਧਣਾ ਚਾਹੀਦਾ ਅਤੇ ਮੌਜੂਦਾ ਹਾਲਾਤਾਂ 'ਚ ਸਿੱਖ ਭਾਈਚਾਰਾ ਜ਼ਰੂਰ ਇਸ ਗੱਲ ਨੂੰ ਸਮਝੇਗਾ ਕਿ ਇਸ ਦੇ ਪਿੱਛੇ ਗੁਆਂਢੀ ਦੇਸ਼ ਨਾਲ ਸੰਬੰਧ ਰੱਖਣਾ ਠੀਕ ਨਹੀਂ ਹੈ। ਦੱਸ ਦੇਈਏ ਕਿ ਇੱਕ ਪ੍ਰੋਗਰਾਮ ਦੌਰਾਨ ਅੱਜ ਸੁਬਰਾਮਣੀਅਮ ਸਵਾਮੀ ਨੇ ਗੱਲਬਾਤ ਕਰਦਿਆ ਦੱਸਿਆ ਕਿ ਉਹ ਮੰਨਦੇ ਹਨ ਕਿ ਕਰਤਾਰਪੁਰ ਲਾਂਘਾ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਜੁੜਿਆ ਹੈ ਪਰ ਸਿੱਖਾਂ ਨੇ ਦੇਸ਼ ਦੀ ਰੱਖਿਆ ਲਈ ਬਲੀਦਾਨ ਦਿੱਤਾ ਹੈ, ਉਹ ਜ਼ਰੂਰ ਇਸ ਗੱਲ ਨੂੰ ਸਮਝਣਗੇ ਕਿ ਪਾਕਿਸਤਾਨ ਨੇ ਭਾਰਤ 'ਚ ਅੱਤਵਾਦ ਨੂੰ ਵਧਾਉਣਾ ਬੰਦ ਨਹੀਂ ਕੀਤਾ ਹੈ ਅਤੇ ਨਾ ਹੀ ਉਸ ਨੇ ਆਪਣੇ ਇੱਥੇ ਬੈਠੇ ਅੱਤਵਾਦੀ ਅਤੇ ਰਾਸ਼ਟਰਵਾਦੀ ਤੱਤ ਭਾਰਤ ਨੂੰ ਸੌਂਪੇ ਹਨ। ਇਸ ਲਈ ਗੁਆਂਢੀ ਦੇਸ਼ ਨਾਲ ਫਿਲਹਾਲ ਕੋਈ ਸੰਬੰਧ ਰੱਖਣ ਦੀ ਜ਼ਰੂਰਤ ਨਹੀਂ ਹੈ। 

ਉਨ੍ਹਾਂ ਨੇ ਕਿਹਾ ਹੈ ਕਿ ਪਾਕਿਸਤਾਨ ਕਰਤਾਰਪੁਰ ਲਾਂਘੇ ਦੇ ਬਹਾਨੇ ਦੁਨਿਆ ਨੂੰ ਦਿਖਾਉਣਾ ਚਾਹੁੰਦਾ ਹੈ ਕਿ ਉਹ ਭਾਰਤ ਨਾਲ ਗੱਲਬਾਤ ਸ਼ੁਰੂ ਕਰਨਾ ਚਾਹੁੰਦਾ ਹੈ ਪਰ ਵਿਅਕਤੀਗਤ ਰੂਪ ਨਾਲ ਉਨ੍ਹਾਂ ਦੀ ਸਲਾਹ ਹੈ ਕਿ ਉਸ ਨੂੰ ਇਹ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ ਅਤੇ ਲਾਂਘੇ ਪ੍ਰੋਜੈਕਟ 'ਤੇ ਜਿੱਥੋ ਤੱਕ ਕੰਮ ਹੋ ਚੁੱਕਾ ਹੈ ਫਿਲਹਾਲ ਰਾਸ਼ਟਰਹਿੱਤ 'ਚ ਉਸ ਨੂੰ ਉੱਥੇ ਹੀ ਰੋਕ ਦਿੱਤਾ ਜਾਣਾ ਚਾਹੀਦਾ ਹੈ ਅਤੇ ਜਦੋਂ ਹਾਲਾਤ ਠੀਕ ਹੋ ਜਾਣਗੇ ਤਾਂ ਇਸ ਨੂੰ ਅੱਗੇ ਵਧਾਇਆ ਜਾਵੇ। 

ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਅਸਲਮ ਬੇਗ ਨੇ ਕਰਤਾਰਪੁਰ ਲਾਂਘੇ ਰਾਹੀਂ ਭਾਰਤ 'ਚ ਖਾਲਿਸਤਾਨ ਅੱਤਵਾਦ ਨੂੰ ਵਧਾਉਣ ਸੰਬੰਧੀ ਬਿਆਨ 'ਤੇ ਭਾਜਪਾ ਨੇਤਾ ਨੇ ਕਿਹਾ, ''ਖਾਲਿਸਤਾਨ ਕਦੀ ਬਣਨ ਵਾਲਾ ਨਹੀਂ ਹੈ ਅਤੇ ਜੋ ਸਿੱਖ ਇਸ ਦੀ ਗੱਲ ਕਰਦਾ ਹੈ ਤਾਂ ਉਸ ਦਾ ਦਿਮਾਗ ਖਾਲੀ ਹੈ ਅਤੇ ਖਾਲਿਸਤਾਨ ਵੀ ਉੱਥੇ ਹੈ।'' ਆਪਰੇਸ਼ਨ ਬਲੂ ਸਟਾਰ ਅਤੇ 1984 ਦੇ ਕਤਲੇਆਮ ਵਰਗੀਆਂ ਘਟਨਾਵਾਂ 'ਚ ਸਿੱਖਾਂ ਨੂੰ ਨਿਆਂ ਦਿਵਾਉਣ ਲਈ ਉਹ ਅਤੇ ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਸਿੱਖਾਂ ਨਾਲ ਸਮਰਥਨ 'ਚ ਖੜ੍ਹੇ ਸੀ। ਉਨ੍ਹਾਂ ਨੇ ਕਿਹਾ ਕਿ ਸਿੱਖ ਰਾਸ਼ਟਰਵਾਦੀ ਹਨ। ਦੇਸ਼ ਦੇ ਐਮਰਜੈਂਸੀ ਖਿਲਾਫ ਸਿੱਖਾਂ ਨੇ ਸਭ ਤੋਂ ਜ਼ਿਆਦਾ ਸੰਘਰਸ਼ ਕੀਤਾ ਅਤੇ ਕੋਈ ਸੱਚਾ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ ਹੈ।

Iqbalkaur

This news is Content Editor Iqbalkaur