ਫਿਰੋਜ਼ਪੁਰ : ਰਿਸ਼ਵਤ ਲੈਂਦੇ ਹੋਏ ਸਬ ਇੰਸਪੈਕਟਰ ਗ੍ਰਿਫਤਾਰ

08/24/2018 12:15:25 AM

ਫਿਰੋਜ਼ਪੁਰ (ਕੁਮਾਰ)— ਫਿਰੋਜ਼ਪੁਰ ਸੀ.ਆਈ.ਏ. ਸਟਾਫ ਦੇ ਸਬ ਇੰਸਪੈਕਟਰ ਓਮ ਪ੍ਰਕਾਸ਼ ਨੂੰ ਡੀ.ਐੱਸ.ਪੀ. ਮੱਖਣ ਸਿੰਘ ਦੀ ਅਗਵਾਈ 'ਚ ਵਿਜ਼ੀਲੈਂਸ ਵਿਭਾਗ ਫਿਰੋਜ਼ਪੁਰ ਦੀ ਟੀਮ ਨੇ ਕਥਿਤ ਰੂਪ 'ਚ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਸ. ਹਰਗੋਬਿੰਦ ਸਿੰਘ ਐੱਸ.ਐੱਸ.ਪੀ. ਵਿਜ਼ੀਲੈਂਸ ਫਿਰੋਜ਼ਪੁਰ ਨੇ ਦੱਸਿਆ ਕਿ ਤਲਾਸ਼ੀ ਲੈਣ ਦੌਰਾਨ ਸਬ ਇੰਸਪੈਕਟਰ ਓਮ ਪ੍ਰਕਾਸ਼ ਦੀ ਜੇਬ 'ਚੋਂ ਢੇਡ ਗ੍ਰਾਮ ਹੈਰੋਇਨ 'ਤੇ ਘਰ ਦੀ ਤਲਾਸ਼ੀ ਲੈਣ ਸਮੇਂ ਉਸ ਦੇ ਘਰ ਤੋਂ ਅੰਗ੍ਰੇਜੀ ਸ਼ਰਾਬ ਦੀਆਂ 4 ਪੇਟੀਆਂ ਬਰਾਮਦ ਹੋਈਆਂ ਹਨ।
ਸ. ਹਰਗੋਬਿੰਦ ਸਿੰਘ ਨੇ ਦੱਸਿਆ ਕਿ ਡਰੱਗ ਸੇਲਰ ਮੋਤਾ ਸਿੰਘ ਵਾਸੀ ਪਿੰਡ ਤਰਾਂ ਵਾਲੀ ਮਮਦੋਰ ਦੇ ਘਰ ਸੀ.ਆਈ.ਏ. ਸਟਾਫ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਓਮ ਪ੍ਰਕਾਸ਼ ਨੇ ਕੁਝ ਦਿਨ ਪਹਿਲਾਂ ਰੇਡ ਕੀਤਾ ਤੇ ਕਥਿਤ ਡਰੱਗ ਸੇਲਰ ਮੋਤਾ ਨੂੰ ਉਸ ਦੇ ਮੋਟਰਸਾਈਕਲ ਸਣੇ ਵਾਪਸ ਲੈ ਆਇਆ। ਸ਼ਿਕਾਇਤਕਰਤਾ ਮੁਤਾਬਕ ਓਮ ਪ੍ਰਕਾਸ਼ ਉਸ ਨੂੰ ਕਥਿਤ ਰੂਪ 'ਚ 10 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰਦਾ ਰਿਹਾ ਤੇ ਮੋਟਰਸਾਈਕਲ ਛੱਡਣ ਲਈ ਵੀ ਪੈਸੇ ਮੰਗੇ। ਵਿਜ਼ੀਲੈਂਸ ਵਿਭਾਗ ਨੇ ਓਸ ਪ੍ਰਕਾਸ਼ ਸਬ ਇੰਸਪੈਕਟਰ ਖਿਲਾਫ ਮੁਕਦਮਾ ਨੰਬਰ 21 ਦਰਜ ਕਰਦੇ ਹੋਏ ਉਸ ਨੂੰ ਹਿਰਾਸਤ 'ਚ ਲੈ ਲਿਆ ਹੈ।