ਟਰੂਡੋ ਦੇ ਇਸ ਕਦਮ ਨਾਲ ਪੰਜਾਬ 'ਚ ਮਚੀ ਹਾਹਾਕਾਰ

07/24/2018 6:51:15 PM

ਜਲੰਧਰ— ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਚੁੱਕੇ ਗਏ ਕਦਮ ਨੇ ਪੰਜਾਬ 'ਚ ਹਾਹਾਕਾਰ ਮਚਾ ਦਿੱਤੀ ਹੈ। ਪੰਜਾਬ ਦੇ ਵਿਦਿਆਰਥੀ ਸਥਾਨਕ ਕਾਲਜਾਂ ਵਿਚ ਦਾਖਲਾ ਲੈਣ ਦੀ ਬਜਾਏ ਬਾਹਰ ਦਾ ਰੁਖ ਕਰ ਰਹੇ ਹਨ। ਆਲਮ ਇਹ ਹੈ ਕਿ ਦਾਖਲਾ ਸਮਾਂ ਹੱਦ ਖਤਮ ਹੋਣ ਤੱਕ ਵੀ ਜ਼ਿਆਦਾਤਰ ਕਾਲਜਾਂ ਵਿਚ ਸੀਟਾਂ ਖਾਲ੍ਹੀ ਪਈਆਂ ਹਨ। ਦਰਅਸਲ ਕੈਨੇਡਾ ਨੇ ਹੁਣ ਭਾਰਤ ਦੇ ਵਿਦਿਆਰਥੀਆਂ ਲਈ ਵੀਜ਼ਾ ਪਾਲਿਸੀ ਆਸਾਨ ਕਰ ਦਿੱਤੀ ਹੈ। ਇਸ ਨਵੀਂ ਪਾਲਿਸੀ ਦੇ ਜ਼ਰੀਏ ਹੁਣ ਭਾਰਤੀ ਵਿਦਿਆਰਥੀਆਂ ਨੂੰ ਆਸਾਨੀ ਨਾਲ ਸਟੱਡੀ ਵੀਜ਼ਾ ਮਿਲ ਸਕੇਗਾ। ਟਰੂਡੋ ਦੇ ਇਸ ਕਦਮ ਤੋਂ ਬਾਅਦ ਹਾਲਾਤ ਇਹ ਹਨ ਕਿ ਪੰਜਾਬ ਦੇ ਟੌਪ ਮੋਸਟ ਕਾਲਜਾਂ ਵਿਚ ਅਜੇ ਤੱਕ ਸੀਟਾਂ ਖਾਲੀ ਹਨ। ਜਲੰਧਰ ਦੇ ਮਸ਼ਹੂਰ ਏ. ਪੀ. ਜੇ. ਕਾਲਜ 'ਚ ਬਿਨਾਂ ਲੇਟ ਫੀਸ ਦਾਖਲੇ 'ਚ ਸਿਰਫ 2 ਦਿਨ ਹੀ ਬਚੇ ਹਨ ਪਰ ਫਿਰ ਵੀ ਸੀਟਾਂ ਫੁੱਲ ਨਹੀਂ ਹੋ ਰਹੀਆਂ ਹਨ। ਹਾਲਾਂਕਿ ਵਿਦਿਆਰਥੀਆਂ ਨੇ ਕਾਲਜ 'ਚ ਅਰਜ਼ੀ ਦਿੱਤੀ ਹੈ ਪਰ ਫਿਰ ਵੀ ਉਹ ਕੈਨੇਡਾ ਦੀ ਕਿਸੇ ਯੂਨੀਵਰਸਿਟੀ 'ਚ ਮੌਕੇ ਦਾ ਇੰਤਜ਼ਾਰ ਕਰ ਰਹੇ ਹਨ। 
25 ਫੀਸਦੀ ਦਾਖਲਿਆਂ 'ਚ ਆਈ ਕਮੀ 
ਪੰਜਾਬ ਦੇ ਜ਼ਿਆਦਾਤਰ ਯੂਨੀਵਰਸਿਟੀਆਂ ਅਤੇ ਕਾਲਜਾਂ 'ਚ ਦਾਖਲੇ ਬਹੁਤ ਹੀ ਹੌਲੀ ਰਫਤਾਰ ਨਾਲ ਚੱਲ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਗਰੈਜੂਏਟ ਅਤੇ ਪੋਸਟ ਗਰੈਜੂਏਟ ਇੰਜੀਨੀਅਰਿੰਗ ਅਤੇ ਮੈਨੇਜਮੈਂਟ ਕੋਰਸਿਜ਼ 'ਚ 25 ਫੀਸਦੀ ਦਾਖਲਿਆਂ 'ਚ ਕਮੀ ਆਈ ਹੈ, ਜਿਹੜੇ ਵਿਦਿਆਰਥੀ ਇਨ੍ਹਾਂ ਕਾਲਜਾਂ ਯੂਨੀਵਰਸਿਟੀਆਂ 'ਚ ਉਪਲੱਬਧ ਹਨ। ਕਾਲਜ ਮੈਨੇਜਮੈਂਟ ਮੁਤਾਬਕ ਪਿਛਲੇ ਸਾਲ ਉਨ੍ਹਾਂ ਕੋਲ 500 ਸੀਟਾਂ ਸਨ ਅਤੇ ਇਸ ਵਾਰ ਪਿਛਲੇ ਰੁਝਾਨ ਨੂੰ ਦੇਖਦੇ ਹੋਏ ਸੀਟਾਂ ਦੀ ਗਿਣਤੀ ਵਧਾ ਦਿੱਤੀ ਹੈ ਪਰ ਅਜਿਹਾ ਦਿਖਾਈ ਦਿੰਦਾ ਹੈ ਕਿ ਵਿਦਿਆਰਥੀ 12ਵੀਂ ਕਲਾਸ ਤੋਂ ਬਾਅਦ ਕੈਨੇਡਾ ਜਾਣ ਦੇ ਇਛੁੱਕ ਹਨ। 
ਜੂਨ 'ਚ ਬਦਲੀ ਪਾਲਿਸੀ 
ਹਾਲ ਹੀ 'ਚ ਪੇਸ਼ ਨਵੇਂ ਪ੍ਰੋਗਰਾਮ ਸਟੂਡੈਂਟ ਡਾਇਰੈਕਟ ਸਟ੍ਰੀਮ ਦੇ ਤਹਿਤ ਪ੍ਰੋਸੈਸਿੰਗ ਟਾਈਮ ਘਟਣ ਨਾਲ 45 ਦਿਨਾਂ 'ਚ ਹੀ ਸਟੂਡੈਂਟਸ ਵੀਜ਼ਾ ਮਿਲ ਸਕੇਗਾ। ਇਸ ਤੋਂ ਪਹਿਲਾਂ ਇਸ ਪ੍ਰੋਸੈਸ 'ਚ 60 ਦਿਨ ਲੱਗਦੇ ਸਨ। ਇਸ ਦੇ ਲਈ ਸ਼ਰਤ ਇਹ ਹੈ ਕਿ ਵਿਦਿਆਰਥੀ ਨੂੰ ਪਹਿਲਾਂ ਦੱਸਣਾ ਹੋਵੇਗਾ ਕਿ ਉਸ ਕੋਲ ਸਹੀ ਵਿੱਤੀ ਸਰੋਤ ਅਤੇ ਭਾਸ਼ਾ ਸਕਿੱਲਜ਼ ਹਨ। ਇਸ ਦੇ ਬਾਅਦ ਹੀ ਉਹ ਐੱਸ. ਡੀ. ਐੱਸ. ਪ੍ਰੋਗਰਾਮ ਦੇ ਤਹਿਤ ਕੈਨੇਡਾ 'ਚ ਪੜ੍ਹਾਈ ਕਰਨ ਦੇ ਲਾਇਕ ਬਣ ਸਕਣਗੇ। ਦੱਸਣਯੋਗ ਹੈ ਕਿ ਪਹਿਲਾਂ ਦਸਤਾਵੇਜ਼ ਵੀ ਜ਼ਿਆਦਾ ਲੱਗਦੇ ਸਨ ਪਰ ਨਵੀਂ ਪਾਲਿਸੀ ਦੇ ਤਹਿਤ ਇਸ 'ਚ ਵੀ ਛੋਟ ਕੀਤੀ ਗਈ ਹੈ। 
17 ਲੱਖ ਦੇ ਕਰੀਬ ਵਿਦਿਆਰਥੀ ਹਨ ਕੈਨੇਡਾ 'ਚ 
 

ਸਾਲ   ਵਿਦਿਆਰਥੀ
2015     31,975
2016       52,890
2017        1,24,000
2018         29,000 (ਜਨਵਰੀ ਤੋਂ ਅਪ੍ਰੈਲ)
ਕੁਲ ਕਾਲਜ ਵਿਦਿਆਰਥੀ 17 ਲੱਖ