ਸਕੂਲ ''ਚ ਬੁਲਾਏ ਛੋਟੀਆਂ ਕਲਾਸਾਂ ਦੇ ਵਿਦਿਆਰਥੀ, ਅਧਿਕਾਰੀ ਬੋਲੇ ਹੋਵੇਗਾ ਐਕਸ਼ਨ

12/02/2020 3:40:31 PM

ਲੁਧਿਆਣਾ (ਵਿੱਕੀ) : ਕਾਕੋਵਾਲ ਰੋਡ 'ਤੇ ਗਗਨਦੀਪ ਕਾਲੋਨੀ 'ਚ ਸਥਿਤ ਐੱਮ. ਐੱਲ. ਮੈਮੋਰੀਅਲ ਸੀਨੀਅਰ ਸੈਕੇਂਡਰੀ. ਸਕੂਲ ਵੱਲੋਂ ਛੋਟੇ ਬੱਚਿਆਂ ਨੂੰ ਸਕੂਲ ਬੁਲਾਉਣ ਦੇ ਸਬੰਧ 'ਚ ਸਿੱਖਿਆ ਮਹਿਕਮੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਉਪਰੋਕਤ ਸਕੂਲ ਵਿਚ ਛੋਟੇ ਬੱਚਿਆਂ ਨੂੰ ਟੈਸਟ ਲਈ ਬੁਲਾਇਆ ਗਿਆ। ਸ਼ਿਕਾਇਤ ਮਿਲਣ 'ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ ਸਿੱਖਿਆ) ਰਾਜਿੰਦਰ ਕੌਰ ਵੱਲੋਂ ਡਿਪਟੀ ਡੀ. ਈ. ਓ. ਕੁਲਦੀਪ ਸਿੰਘ ਨੂੰ ਚੈਕਿੰਗ ਲਈ ਸਕੂਲ ਭੇਜਿਆ ਗਿਆ। ਜਿੱਥੇ ਉਨ੍ਹਾਂ ਨੇ ਦੇਖਿਆ ਕਿ ਸਰਕਾਰ ਦੇ ਆਦੇਸ਼ਾਂ ਅਨੁਸਾਰ ਜਿੱਥੇ 9ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀ ਸਕੂਲ ਵਿਚ ਪੜ੍ਹ ਰਹੇ ਸੀ, ਉਥੇ ਪਹਿਲੀ, ਦੂਜੀ ਅਤੇ ਤੀਜੀ ਕਲਾਸ ਦੇ ਬੱਚਿਆਂ ਦੀ ਵੀ ਕਲਾਸ ਲੱਗੀ ਹੋਈ ਸੀ। ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਪੁੱਜਣ ਤੋਂ ਪਹਿਲਾਂ ਕੁਝ ਬੱਚਿਆਂ ਨੂੰ ਪਹਿਲਾਂ ਹੀ ਘਰ ਭੇਜ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਸਮਰਾਲਾ 'ਚ ਲੁੱਟ ਦੀ ਵੱਡੀ ਵਾਰਦਾਤ, ATM ਕੱਟ ਕੇ 26 ਲੱਖ ਰੁਪਏ ਲੈ ਫ਼ਰਾਰ ਹੋਏ ਲੁਟੇਰੇ

ਉਨ੍ਹਾਂ ਕਿਹਾ ਕਿ ਉਹ ਇਸ ਸਬੰਧ 'ਚ ਆਪਣੀ ਰਿਪੋਰਟ ਜਲਦ ਹੀ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ ਸਿੱਖਿਆ) ਨੂੰ ਸੌਂਪ ਦੇਣਗੇ। ਉਥੇ ਸਕੂਲ ਪਿੰ੍ਰ. ਚੇਤਨ ਸ਼ਰਮਾ ਨੇ ਦੱਸਿਆ ਕਿ ਬੱਚਿਆਂ ਨੂੰ ਟੈਸਟ ਦੇਣ ਲਈ ਸਕੂਲ ਵਿਚ ਬੁਲਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਬੱਚਿਆਂ ਕੋਲ ਮੋਬਾਇਲ ਨਾ ਹੋਣ ਕਾਰਨ ਉਹ 15 ਦਿਨਾਂ 'ਚ ਇਕ ਵਾਰ ਸਕੂਲ ਵਿਚ ਟੈਸਟ ਦੇਣ ਲਈ ਬੁਲਾਉਂਦੇ ਹਨ। ਉਥੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ ਸਿੱਖਿਆ) ਰਾਜਿੰਦਰ ਕੌਰ ਨੇ ਕਿਹਾ ਕਿ ਸਕੂਲ ਦੇ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪਲਾਂ 'ਚ ਉੱਜੜੀਆਂ ਖ਼ੁਸ਼ੀਆਂ, ਧੀ ਨੂੰ ਮੌਤ ਦੇ ਮੂੰਹ 'ਚ ਜਾਂਦਿਆਂ ਨਾ ਰੋਕ ਸਕੀ ਮਾਂ, ਆਪ ਵੀ ਗਵਾ ਬੈਠੀ ਜਾਨ

Anuradha

This news is Content Editor Anuradha