ਵਿਦਿਆਰਥੀਆਂ ਨੇ ਕੈਂਡਲ ਮਾਰਚ ਕੱਢ ਕੇ ਕਠੂਆ ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਕੀਤੀ ਮੰਗ

04/17/2018 1:57:02 PM

ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਗਿਆਨੀ ਕਰਤਾਰ ਸਿੰਘ ਯਾਦਗਾਰੀ ਸਰਕਾਰੀ ਕਾਲਜ ਟਾਂਡਾ ਦੇ ਵਿਦਿਆਰਥੀਆਂ ਨੇ ਮੰਗਲਵਾਰ ਨਗਰ 'ਚ ਕੈਂਡਲ ਮਾਰਚ ਕੱਢ ਕੇ ਕਠੂਆ ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਉਣ ਦੀ ਮੰਗ ਕਰਦੇ ਸਰਕਾਰਾਂ ਨੂੰ ਬੱਚੀਆਂ ਦੀ ਸੁਰੱਖਿਆ ਲਈ ਸੁਰੱਖਿਆ ਦੇ ਪ੍ਰਬੰਧ ਅਤੇ ਸਖਤ ਕਨੂੰ ਬਣਾਉਣ ਦੀ ਮੰਗ ਕੀਤੀ। ਸਰਕਾਰੀ ਕਾਲਜ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦਾ ਇਹ ਮਾਰਚ ਸਰਕਾਰੀ ਕਾਲਜ ਤੋਂ ਸ਼ੁਰੂ ਹੋ ਕੇ ਦਾਰਾਪੁਰ ਫਾਟਕ ਆ ਕੇ ਖਤਮ ਹੋਇਆ। ਇਸ ਦੌਰਾਨ ਬੈਨਰਾਂ ਅਤੇ ਪੋਸਟਰਾਂ ਨਾਲ ਕਠੂਆ 'ਚ ਮਾਸੂਮ ਬੱਚੀ ਨਾਲ ਹੋਈ ਹੈਵਾਨੀਅਤ ਅਤੇ ਉੱਤਰ ਪ੍ਰਦੇਸ਼ 'ਚ ਨਬਾਲਗ ਲੜਕੀ ਨਾਲ ਹੋਏ ਜਬਰ-ਜ਼ਨਾਹ ਜ਼ਬਰਦਸਤ ਰੋਸ ਪ੍ਰਗਟ ਕੀਤਾ। 


ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਸੱਤਾ 'ਤੇ ਕਾਬਜ਼ ਲੋਕਾਂ ਦੀ ਇਸ ਪਾਪ 'ਚ ਸ਼ਮੂਲੀਅਤ ਬੇਹੱਦ ਸ਼ਰਮਨਾਕ ਹੈ। ਕਠੂਆ ਦੀ ਬੱਚੀ ਆਸਿਫਾ ਨੂੰ ਸ਼ਰਧਾਂਜਲੀ ਦਿੰਦੇ ਸਮੂਹ ਵਿਦਿਆਰਥੀਆਂ ਨੇ ਸਰਕਾਰ ਨੂੰ ਇਸ ਪਾਪ 'ਚ ਸ਼ਾਮਲ ਹੈਵਾਨਾਂ ਨੂੰ ਮਿਸਾਲੀ ਸਖਤ ਸਜ਼ਾ ਦੇਣ ਦੀ ਮੰਗ ਕੀਤੀ, ਜਿਸ ਕਰਕੇ ਕੋਈ ਵੀ ਇਹ ਪਾਪ ਦੋਬਾਰਾ ਕਰਨ ਦੀ ਹਿੰਮਤ ਨਾ ਕਰੇ। ਇਸ ਮੌਕੇ ਸੰਦੀਪ ਕੁਮਾਰੀ, ਜੋਤੀ ਸੈਣੀ, ਸਿਮਰਨਜੀਤ ਹੇਅਰ, ਹਰਪ੍ਰੀਤ ਹੈਪੀ, ਸਨਪ੍ਰੀਤ ਗਿੱਲ, ਜਸਦੀਪ, ਹਰਮੀਤ ਕੌਰ, ਮਨਦੀਪ ਕੌਰ, ਪ੍ਰਦੀਪ ਸਿੰਘ, ਸੁਧਾ ਰਾਣੀ, ਕੁਲਵੰਤ ਸਿੰਘ, ਸਨੇਹ, ਸਿਮਰਨਜੀਤ ਕੌਰ, ਹੈਪੀ ਬਸਤੀ, ਭਵਿਸ਼ ਭਾਨੂ, ਪ੍ਰਦੀਪ ਜਾਜਾ, ਨਵਜੋਤ ਕੌਰ, ਸੋਨੀਆ, ਮਨਦੀਪ ਕੌਰ ਆਦਿ ਮੌਜੂਦ ਸਨ।