ਹੋਣਹਾਰ ਵਿਦਿਆਰਥੀ ਇੰਝ ਕਰਨ ਸਕਾਲਰਸ਼ਿਪ ਲਈ ਅਪਲਾਈ

01/10/2019 4:49:16 PM

ਜਲੰਧਰ - ਹੋਣਹਾਰ ਵਿਦਿਆਰਥੀਆਂ ਦੇ ਭਵਿੱਖ 'ਚ ਸਿੱਖਿਆ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ ਜਗ ਬਾਣੀ ਦੇ ਸਹਿਯੋਗ ਨਾਲ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਕਈ ਹੋਣਹਾਰ ਵਿਦਿਆਰਥੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹੇ ਵਿਦਿਆਰਥੀਆਂ ਨੂੰ ਹੱਲਾ-ਸ਼੍ਰੇਰੀ ਦੇਣ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਬਡੀ ਫਾਰ ਸਟੱਡੀ ਵਲੋਂ ਕਈ ਤਰ੍ਹਾਂ ਦੇ ਕੋਰਸ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਦਾ ਵਿਦਿਆਰਥੀ ਲਾਭ ਲੈ ਸਕਦੇ ਹਨ। ਇਨ੍ਹਾਂ ਕੋਰਸਾਂ ਦੇ ਤਹਿਤ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਪੜ੍ਹਾਈ 'ਚ ਆਉਣ ਵਾਲੇ ਖਰਚ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆ ਸਕੇ।

1.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਏਸੀਐੱਸਆਈਆਪ ਡਾ. ਕਲਾਮ ਸਮਰ ਟ੍ਰੇਨਿੰਗ ਪ੍ਰੋਗਰਾਮ 2019
ਬਿਓਰਾ: ਬੀਈ, ਬੀਟੈੱਕ, ਐੱਮਐੱਸਸੀ, ਐੱਮਈ ਅਤੇ ਐੱਮਟੈੱਕ ਦੇ ਵਿਦਿਆਰਥੀਆਂ ਪਾਸੋਂ ਦਿ ਅਕੈਡਮੀ ਆਫ ਸਾਇੰਸ ਐਂਡ ਇਨੋਵੇਟਿਵ ਰਿਸਰਚ (ਏਸੀਐੱਸਆਈਆਰ) ਵੱਲੋਂ ਦੋ ਮਹੀਨੇ ਦੇ ਸਮਰ ਟ੍ਰੇਨਿੰਗ ਪ੍ਰੋਗਰਾਮ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਯੋਗਤਾ: ਐੱਮਐੱਸਸੀ ਦੇ ਪਹਿਲੇ ਸਾਲ ਦੇ ਵਿਦਿਆਰਥੀ, ਐੱਮਐੱਸਸੀ ਇੰਟੈਗ੍ਰੇਟਿਡ ਪ੍ਰੋਗਰਾਮ ਦੇ ਤੀਜੇ ਜਾਂ ਚੌਥੇ ਸਾਲ ਦੇ ਵਿਦਿਆਰਥੀ, ਐੱਮਈ, ਐੱਮਟੈੱਕ ਦੇ ਪਹਿਲੇ ਸਾਲ ਅਤੇ ਬੀਈ, ਬੈਟੈੱਕ ਲੈਵਲ ਜਾਂ ਗੇਟ ਸਕੋਰ ਜਾਂ ਫਿਰ ਨੈੱਟ (ਇੰਜੀਨੀਅਰਿੰਗ) 1 ਤੋਂ 100 ਤਕ ਦੇ ਰੈਂਕ ਹੋਲਡਰ ਅਪਲਾਈ ਕਰਨ ਦੇ ਯੋਗ ਹਨ।
ਵਜ਼ੀਫ਼ਾ/ਲਾਭ: 25,000 ਰੁਪਏ (ਦੋ ਮਹੀਨੇ ਲਈ), ਮਹੀਨੇਵਾਰ ਭੱਤਾ ਅਤੇ 5,000 ਰੁਪਏ ਤਕ ਦਾ ਯਾਤਰਾ ਖ਼ਰਚ ਦਿੱਤਾ ਜਾਵੇਗਾ।
ਆਖ਼ਰੀ ਤਰੀਕ: 31 ਜਨਵਰੀ 2019
ਕਿਵੇਂ ਕਰੀਏ ਅਪਲਾਈ: ਆਨਲਾਈਨ ਹੀ ਅਪਲਾਈ ਕੀਤਾ ਜਾ ਸਕਦਾ ਹੈ।
ਅਪਲਾਈ ਕਰਨ ਲਈ ਲਿੰਕ http://www.b4s.in/Bani/ADA5

 

2.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਐਜੂਕੇਸ਼ਨ ਸਕਾਲਰਸ਼ਿਪ ਫਾਰ ਆਰਮੀ ਪਰਸਨਲ 2017-18
ਬਿਓਰਾ: ਆਰਮੀ 'ਚ ਤਾਇਨਾਤ ਸੈਨਿਕਾਂ ਦੇ 9ਵੀਂ ਕਲਾਸ ਤੋਂ 12ਵੀਂ, ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਪੱਧਰ ਦੀ ਪੜ੍ਹਾਈ ਕਰ ਰਹੇ ਬੱਚਿਆਂ ਨੂੰ ਸਕਾਲਰਸ਼ਿਪ ਯੋਜਨਾ ਤਹਿਤ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਲਈ ਆਰਮੀ ਵੈੱਲਫੇਅਰ ਐਜੂਕੇਸ਼ਨ ਸੁਸਾਇਟੀ ਵੱਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਯੋਗਤਾ: ਕੋਰਸ, ਡਿਗਰੀ ਪੂਰੀ ਹੋਣ ਤਕ ਬੱਚੇ ਦੀ ਉਮਰ 25 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਰਿਟਾਇਰਡ ਆਰਮੀ ਪਰਸਨਲ, ਮਿਲਟਰੀ ਨਰਸਿੰਗ ਸਰਵਿ, ਟੈਰੀਟੋਰੀਅਲ ਆਰਮੀ ਪਰਸਨਲ ਅਤੇ ਮ੍ਰਿਤਕ ਸੈਨਿਕਾਂ ਦੇ ਬੱਚੇ ਅਪਲਾਈ ਕਰਨ ਦੇ ਯੋਗ ਨਹੀਂ ਹੋਣਗੇ।
ਵਜ਼ੀਫ਼ਾ/ਲਾਭ: ਨੌਵੀਂ ਕਲਾਸ ਤੋਂ 12ਵੀਂ ਕਲਾਸ ਤਕ ਦੇ ਵਿਦਿਆਰਥੀਆਂ ਨੂੰ 1,500 ਰੁਪਏ ਸਾਲਾਨਾ, ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਨੂੰ 2,500 ਰੁਪਏ ਹਰ ਸਾਲ ਅਤੇ ਪ੍ਰੋਫੈਸ਼ਨਲ ਤੇ ਪੀਜੀ ਕੋਰਸ ਲਈ 6,000 ਰੁਪਏ ਹਰ ਸਾਲ ਦਿੱਤੇ ਜਾਣਗੇ।
ਆਖ਼ਰੀ ਤਰੀਕ: 31 ਜਨਵਰੀ 2019
ਕਿਵੇਂ ਕਰੀਏ ਅਪਲਾਈ: ਚਾਹਵਾਨ ਵਿਦਿਆਰਥੀ ਸੰਬਧਿਤ ਦਫਤਰ (ਡੀਐਸਸੀ) ਰਾਹੀਂ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/Bani/ESS5

 

3.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ:  ਅਕਸ਼ੇ ਪਾਤਰਾ ਪ੍ਰਾਜੈਕਟ ਫੈਲੋਸ਼ਿਪ ਪ੍ਰੋਗਰਾਮ 2019
ਬਿਓਰਾ: ਭਾਰਤੀ ਗ੍ਰੈਜੂਏਟ ਅਤੇ ਪੋਸਟ ਗ੍ਰੈਜੇਟ ਵਿਦਿਆਰਥੀ, ਜੋ ਜੈਪੁਰ, ਭੁਬਨੇਸ਼ਵਰ, ਹੈਦਰਾਬਾਦ, ਗੁਜਰਾਤ, ਮੈਸੂਰ ਅਤੇ ਹੁਬਲੀ ਵਿਖੇ ਰਹਿ ਕੇ 300 ਤੋਂ ਜ਼ਿਆਦਾ ਬੱਚਿਆਂ ਦੇ ਜੀਵਨ ਵਿਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਤਤਪਰ ਹੋਣ, ਉਹ ਅਕਸ਼ੈ ਪਾਤਰਾ ਫਾਊਂਡੇਸ਼ਨ ਦੇ 8 ਮਹੀਨੇ ਦੇ ਇਸ ਫੈਲੋਸ਼ਿਪ ਪ੍ਰੋਗਰਾਮ ਲਈ ਅਪਲਾਈ ਕਰ ਸਕਦੇ ਹਨ।
ਯੋਗਤਾ: ਗ੍ਰੈਜੂਏਟ ਵਿਦਿਆਰਥੀ (ਐੱਮਬੀਏ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ), ਜਿਨ੍ਹਾਂ ਦੀ ਉਮਰ 21 ਤੋਂ 35 ਸਾਲ ਦੇ ਦਰਮਿਆਨ ਹੋਵੇ ਅਤੇ ਜਿਨ੍ਹਾਂ ਕੋਲ ਘੱਟੋ ਘੱਟ ਇਕ ਤੋਂ ਦੋ ਸਾਲ ਦੇ ਕੰਮ ਦਾ ਤਜਰਬਾ ਹੋਵੇ।
ਵਜ਼ੀਫ਼ਾ/ਲਾਭ: ਚੁਣੇ ਗਏ ਫੈਲੋਜ਼ ਨੂੰ 10,000 ਰੁਪਏ ਪ੍ਰਤੀ ਮਹੀਨਾ 8 ਮਹੀਨੇ ਲਈ ਪ੍ਰਾਪਤ ਹੋਵੇਗਾ।
ਆਖ਼ਰੀ ਤਰੀਕ: 01 ਫਰਵਰੀ 2019 
ਕਿਵੇਂ ਕਰੀਏ ਅਪਲਾਈ: ਚਾਹਵਾਨ ਵਿਦਿਆਰਥੀ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ।
ਅਪਲਾਈ ਕਰਨ ਲਈ ਲਿੰਕ http://www.b4s.in/Bani/APD1

 

4.  
ਪੱਧਰ: ਅੰਤਰਰਾਸ਼ਟਰੀ ਪੱਧਰ
ਸਕਾਲਰਸ਼ਿਪ:  ਯੂਨੀਵਰਸਿਟੀ ਆਫ ਸੈਂਟਰਲ ਲੈਂਕਸ਼ਾਇਰ ਮੈਰਿਟ ਸਕਾਲਰਸ਼ਿਪ ਫਾਰ ਸਤੰਬਰ 2019, ਯੂਕੇ
ਬਿਓਰਾ: ਹੋਣਹਾਰ ਭਾਰਤੀ ਗ੍ਰੈਜੂਏਟ ਵਿਦਿਆਰਥੀ, ਜੋ ਮੈਨੇਜਮੈਂਟ, ਇੰਜੀਨੀਅਰਿੰਗ ਅਤੇ ਲਾਅ ਦੇ ਖੇਤਰ ਵਿਚ ਯੂਕੇ ਸਥਿਤ ਯੂਨੀਵਰਸਿਟੀ ਆਫ ਸੈਂਟਰਲ ਲੈਂਕਸ਼ਾਇਰ ਤੋਂ ਪੋਸਟ ਗ੍ਰੈਜੂਏਸ਼ਨ ਦੀ ਸਿੱਖਿਆ ਪ੍ਰਾਪਤ ਕਰਨ ਦੇ ਚਾਹਵਾਨ ਹੋਣ, ਉਨ੍ਹਾਂ ਪਾਸੋਂ ਉਕਤ ਯੂਨੀਵਰਸਿਟੀ ਦੁਆਰਾ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਯੋਗਤਾ: 58 ਫ਼ੀਸਦੀ ਐਗਰੀਗੇਟ ਨਾਲ ਗ੍ਰੈਜੂਏਟ ਵਿਦਿਆਰਥੀ, ਜੋ ਹਰੇਕ ਸੈਕਸ਼ਨ ਵਿਚ ਘੱਟੋ ਘੱਟ 6.0 ਬੈਂਡ ਅਤੇ ਓਵਰਆਲ 6.5 ਸਕੋਰ ਨਾਲ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਰੱਖਦੇ ਹੋਣ (ਅੰਗਰੇਜ਼ੀ 'ਚ ਮੁਹਾਰਤ ਲਈ ਬਦਲ ਦੇ ਤੌਰ 'ਕੇ 12ਵੀਂ ਕਲਾਸ ਵਿਚ 70 ਫ਼ੀਸਦੀ ਅੰਕਾਂ ਵਾਲੇ ਵਿਦਿਆਰਥੀਆਂ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ)
ਵਜ਼ੀਫ਼ਾ/ਲਾਭ: ਵਿਦਿਆਰਥੀ ਨੂੰ 1,000 ਤੋਂ 3,000 ਬਰਤਾਨਵੀ ਪਾਉਂਡ ਦੀ ਸਕਾਲਰਸ਼ਿਪ ਅਤੇ ਬਰਸਰੀ ਦੇ ਰੂਪ 'ਚ 300 ਬਰਤਾਨਵੀ ਪਾਉਂਡ ਦਾ ਮੁਢਲਾ ਭੁਗਤਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਕ ਸਾਲ ਦੀ ਇੰਟਰਨਸ਼ਿਪ ਅਤੇ ਨਾਮਵਰ ਮਿਆਰੀ ਵਸੀਲਿਆਂ ਵਾਲੀ ਲਾਇਬ੍ਰੇਰੀ ਦੀ ਸਹੂਲਤ ਵੀ ਪ੍ਰਾਪਤ ਹੋਵੇਗੀ।
ਆਖ਼ਰੀ ਤਰੀਕ: 15 ਮਾਰਚ 2019
ਕਿਵੇਂ ਕਰੀਏ ਅਪਲਾਈ: ਸਿਰਫ਼ ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ।
ਅਪਲਾਈ ਕਰਨ ਲਈ ਲਿੰਕ http://www.b4s.in/Bani/UOC4

 

cherry

This news is Content Editor cherry