ਸੜਕ ਹਾਦਸੇ ''ਚ ਵਿਦਿਆਰਥਣ ਸਮੇਤ 3 ਜ਼ਖਮੀ

02/16/2017 6:15:47 PM

ਬਨੂੜ (ਗੁਰਪਾਲ)-ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਰਾਸ਼ਟਰੀ ਰਾਜ ਮਾਰਗ ''ਤੇ ਵਾਪਰੇ ਸੜਕ ਹਾਦਸੇ ਦੌਰਾਨ ਇਕ ਵਿਦਿਆਰਥਣ ਸਮੇਤ 3 ਨੌਜਵਾਨਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। 
ਜਾਣਕਾਰੀ ਅਨੁਸਾਰ ਬੀਤੀ ਰਾਤ ਇਕ ਕਾਰ ''ਚ ਸਵਾਰ ਹੋ ਕੇ 3 ਨੌਜਵਾਨ ਵਿਦਿਆਰਥੀ ਜਿਨ੍ਹਾਂ ''ਚ ਇਕ ਵਿਦਿਆਰਥਣ ਵੀ ਸ਼ਾਮਲ ਸੀ, ਜ਼ੀਰਕਪੁਰ ਤੋਂ ਬਨੂੜ ਵਲ ਨੂੰ ਆ ਰਹੇ ਸਨ। ਜਦੋਂ ਉਹ ਰਾਸ਼ਟਰੀ ਰਾਜ ਮਾਰਗ ''ਤੇ ਸਥਿਤ ਪਿੰਡ ਰਾਮਪੁਰ ਨੇੜੇ ਪਹੁੰਚੇ ਤਾਂ ਕਾਰ ਚਾਲਕ ਸੰਤੁਲਨ ਗਵਾ ਬੈਠਾ। ਕਾਰ ਅਚਾਨਕ ਡਿਵਾਈਡਰ ''ਤੇ ਚੜ੍ਹ ਗਈ, ਜਿਸ ਕਾਰਨ ਕਾਰ ਵਿਚ ਸਵਾਰ 3 ਵਿਦਿਆਰਥੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਾਈਵੇ ਪਟਰੋਲ ਦੇ ਮੁਲਾਜ਼ਮ ਹੌਲਦਾਰ ਗੁਰਚਰਨ ਸਿੰਘ ਤੇ ਜਸਵੀਰ ਸਿੰਘ ਨੇ ਮੋਹਾਲੀ ''ਚ ਸਥਿਤ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ, ਜਿਥੇ ਉਨ੍ਹਾਂ ਦੀ ਹਾਲਤ ਸਥਿਰ ਹੈ। ਸੂਤਰਾਂ ਅਨੁਸਾਰ ਇਹ ਵਿਦਿਆਰਥੀ ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਚਹਿਲ ਦੇ ਵਸਨੀਕ ਹਨ, ਜੋ ਕਿ ਕਾਲਜ ''ਚ ਪੜ੍ਹਦੇ ਹਨ।