ਭੇਤ-ਭਰੀ ਹਾਲਤ ''ਚ ਲਾਪਤਾ ਵਿਦਿਆਰਥੀ ਦੀ ਕਿੱਟ ਨਹਿਰ ''ਚੋਂ ਮਿਲੀ

02/23/2018 11:38:51 AM

ਨਥਾਣਾ (ਬੱਜੋਆਣੀਆਂ)-ਪਿੰਡ ਮੰਡੀ ਕਲਾਂ ਦੇ ਕੁਝ ਦਿਨ ਪਹਿਲਾਂ ਲਾਪਤਾ ਸਕੂਲੀ ਵਿਦਿਆਰਥੀ ਗੁਰਪ੍ਰੀਤ ਸਿੰਘ ਦੀ ਕਿੱਟ ਪੂਹਲਾ ਨਹਿਰ ਪੁਲ ਨੇੜਿਓਂ ਮਿਲ ਗਈ ਹੈ। ਕਿੱਟ ਦੀ ਸ਼ਨਾਖਤ ਵਿਦਿਆਰਥੀ ਦੇ ਪਿਤਾ ਕੁਲਵਿੰਦਰ ਸਿੰਘ ਨੇ ਕੀਤੀ। ਪੁਲਸ ਨੂੰ ਇਹ ਸੂਹ ਮਿਲੀ ਕਿ ਗੁਰਪ੍ਰੀਤ ਸਿੰਘ ਦਾ ਕਤਲ ਉਸ ਦੇ ਦੋਸਤ ਮਨਪ੍ਰੀਤ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਫੂਲ ਟਾਉਨ ਵੱਲੋਂ ਕੀਤਾ ਗਿਆ ਹੈ। ਉਸ ਦੀ ਲਾਸ਼ ਨੂੰ ਸਰਹਿੰਦ ਨਹਿਰ ਦੀ ਬਠਿੰਡਾ ਸ਼ਾਖਾ 'ਚ ਸੁੱਟ ਦਿੱਤਾ ਹੈ। ਪੁਲਸ ਨੇ ਇਸ ਸੂਚਨਾ ਦੇ ਆਧਾਰ 'ਤੇ ਗੋਤਾਖੋਰਾਂ ਦੀ ਮਦਦ ਨਾਲ ਸਿਧਾਣਾ ਪੁਲ ਤੋਂ ਲੈ ਕੇ ਬਠਿੰਡਾ ਤੱਕ ਨਹਿਰ 'ਚ ਲਾਸ਼ ਦੀ ਭਾਲ ਜਾਰੀ ਰੱਖੀ ਹੋਈ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪੁਲਸ ਸਹੀ ਢੰਗ ਨਾਲ ਮਾਮਲੇ ਦੀ ਪੜਤਾਲ ਨਹੀਂ ਕਰ ਰਹੀ। ਇਸ ਸਬੰਧ 'ਚ ਲੋਕਾਂ ਦਾ ਇਕ ਵਫਦ ਐੱਸ. ਐੱਸ. ਪੀ. ਬਠਿੰਡਾ ਨੂੰ ਮਿਲਿਆ। ਲੋਕਾਂ ਨੇ ਪੁਲਸ ਨੂੰ ਕੱਲ ਤੱਕ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਪੁਲਸ ਨੇ ਜਾਂਚ ਨੂੰ ਸਹੀ ਦਿਸ਼ਾ ਵੱਲ ਨਾ ਤੋਰਿਆ ਤਾਂ ਉਹ ਸੜਕੀ ਆਵਾਜਾਈ ਠੱਪ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਪਰਿਵਾਰ ਵਾਲਿਆਂ ਦਾ ਦੋਸ਼ ਸੀ ਕਿ ਕਥਿਤ ਕਾਤਲ ਮਨਪ੍ਰੀਤ ਸਿੰੰਘ ਇਕ ਭਗੌੜਾ ਫੌਜੀ ਹੈ ਜਿਸ ਨੇ ਪੁੱਛਗਿੱਛ ਦੌਰਾਨ ਪੁਲਸ ਨੂੰ ਗੁੰਮਰਾਹ ਕਰਦਿਆਂ ਇਹ ਦੱਸਿਆ ਸੀ ਕਿ ਕਤਲ ਲਈ ਵਰਤੀ ਗਈ ਰਾਈਫਲ ਉਸ ਨੇ ਗੁਰਪ੍ਰੀਤ ਦੇ ਹੋਰ ਸਾਮਾਨ ਸਮੇਤ ਅੱਗ ਲਾ ਕੇ ਨਸ਼ਟ ਕਰ ਦਿੱਤੀ ਹੈ।