ਚੰਡੀਗੜ੍ਹ ਸਕੂਲ ਹਾਦਸਾ : ਹੀਰਾਕਸ਼ੀ ਦਾ ਹੋਇਆ ਅੰਤਿਮ ਸੰਸਕਾਰ, ਪਰਿਵਾਰ ਦੀ ਹਾਲਤ ਦੇਖ ਕਿਰਨ ਖੇਰ ਵੀ ਹੋਏ ਭਾਵੁਕ

07/09/2022 3:52:15 PM

ਚੰਡੀਗੜ੍ਹ (ਭਗਵਤ) : ਚੰਡੀਗੜ੍ਹ ਦੇ ਸੈਕਟਰ-9 ਸਥਿਤ ਇਕ ਨਿੱਜੀ ਸਕੂਲ 'ਚ ਦਰੱਖ਼ਤ ਡਿੱਗਣ ਕਾਰਨ 16 ਸਾਲਾ ਹੀਰਾਕਸ਼ੀ ਦੀ ਮੌਤ ਹੋ ਗਈ ਸੀ, ਜਿਸ ਦਾ ਅੱਜ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਾਂਗਰਸ-ਭਾਜਪਾ ਪਾਰਟੀ ਦੇ ਸਿਆਸੀ ਆਗੂ ਵੀ ਉਸ ਨੂੰ ਅੰਤਿਮ ਵਿਦਾਈ ਦੇਣ ਪੁੱਜੇ। ਸ਼ਹਿਰ ਦੀ ਸੰਸਦ ਮੈਂਬਰ ਕਿਰਨ ਖੇਰ ਵੀ ਇਸ ਮੌਕੇ ਪਹੁੰਚੀ ਅਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

ਇਹ ਵੀ ਪੜ੍ਹੋ : ਵੱਡੀ ਵਾਰਦਾਤ : ਮੋਗਾ 'ਚ ਸ਼ਖ਼ਸ ਨੇ ਰਾਤ 2 ਵਜੇ ਪਤਨੀ ਸਣੇ ਵੱਢਿਆ ਸਹੁਰਾ ਪਰਿਵਾਰ, ਜਾਣੋ ਇਸ ਮਗਰੋਂ ਕੀ ਕੀਤਾ

ਹੀਰਾਕਸ਼ੀ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਪਰਿਵਾਰ ਦੀ ਹਾਲਤ ਦੇਖ ਕਿਰਨ ਖੇਰ ਸਮੇਤ ਸਭ ਲੋਕ ਭਾਵੁਕ ਹੋ ਗਏ। ਹੀਰਾਕਸ਼ੀ ਦੇ ਮਾਤਾ-ਪਿਤਾ ਦੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ। ਹੀਰਾਕਸ਼ੀ ਦੇ ਅੰਤਿਮ ਸੰਸਕਾਰ ਮੌਕੇ ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਵੀ ਪੁੱਜੀ।

ਇਹ ਵੀ ਪੜ੍ਹੋ : ਵਿਆਹ ਦੇ ਦੂਜੇ ਦਿਨ ਭਗਵੰਤ ਮਾਨ ਨੇ ਮੰਤਰੀਆਂ ਨੂੰ ਚਾਹ 'ਤੇ ਸੱਦਿਆ, CM ਹਾਊਸ 'ਚ ਫੁੱਟ ਪਏ ਹਾਸੇ ਦੇ ਫੁਹਾਰੇ (ਤਸਵੀਰਾਂ)

ਲੋਕ ਇਸ ਮੌਕੇ ਗੁੱਸੇ 'ਚ ਨਜ਼ਰ ਆਏ। ਲੋਕਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਦੇ ਅਧਿਕਾਰੀ ਹੈਰੀਟੇਜ ਦਰੱਖ਼ਤ ਦੇ ਨਾਂ 'ਤੇ ਇਨ੍ਹਾਂ ਦੀ ਕਟਾਈ ਨਹੀਂ ਕਰਵਾਉਂਦੇ, ਇਸ ਲਈ ਅਜਿਹੇ ਹਾਦਸੇ ਵਾਪਰਦੇ ਹਨ। ਦੱਸਣਯੋਗ ਹੈ ਕਿ ਇਸ ਹਾਦਸੇ 'ਚ ਕੁੱਲ 20 ਸਕੂਲੀ ਵਿਦਿਆਰਥੀ ਜ਼ਖਮੀ ਹੋਏ ਸਨ, ਜਦੋਂ ਕਿ ਹੀਰਾਕਸ਼ੀ ਦੀ ਮੌਤ ਹੋ ਗਈ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News