ਮੈਕਲੋਡਗੰਜ ਤੋਂ ਹੱਸਦੇ-ਖੇਡਦੇ ਵਾਪਸ ਆ ਰਹੇ ਕ੍ਰਿਕਟਰ ਨੂੰ ਜਲੰਧਰ ''ਚ ਮੌਤ ਨੇ ਪਾਇਆ ਘੇਰਾ (ਤਸਵੀਰਾਂ)

08/25/2015 11:34:44 AM

ਜਲੰਧਰ-ਆਪਣੇ ਦੋਸਤਾਂ ਅਤੇ ਭਰਾ ਨਾਲ ਮੈਕਲੋਡਗੰਜ ਘੁੰਮਣ ਗਿਆ ਕ੍ਰਿਕਟਰ ਜਦੋਂ ਵਾਪਸ ਆ ਰਿਹਾ ਸੀ ਤਾਂ ਰਸਤੇ ''ਚ ਉਸ ਦਾ ਮੋਟਰਸਾਈਕਲ ਦਰੱਖਤ ਨਾਲ ਟਕਰਾ ਗਿਆ, ਜਿਸ ਕਾਰਨ ਮੌਕੇ ''ਤੇ ਹੀ ਉਸ ਦੀ ਮੌਤ ਹੋ ਗਈ, ਜਦੋਂ ਕਿ ਉਸ ਦੇ ਪਿੱਛੇ ਬੈਠਾ ਉਸ ਦਾ ਦੋਸਤ ਗੰਭੀਰ ਤੌਰ ''ਤੇ ਜ਼ਖਮੀਂ ਹੋ ਗਿਆ।
ਜਾਣਕਾਰੀ ਮੁਤਾਬਕ ਮ੍ਰਿਤਕ ਜੱਸੀ 10ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਜ਼ਿਲਾ ਪੱਧਰ ਤੱਕ ਕ੍ਰਿਕਟ ਖੇਡ ਚੁੱਕਾ ਹੈ। ਉਸ ਦੇ ਪਿਤਾ ਸਤਪਾਲ ਸਿੰਘ ਦਿਹਾੜੀਦਾਰ ਹਨ। ਸਤਪਾਲ ਨੇ ਦੱਸਿਆ ਕਿ ਸ਼ਨੀਵਾਰ ਦੀ ਰਾਤ ਨੂੰ ਜੱਸੀ ਆਪਣੇ ਤਾਏ ਦੇ ਮੁੰਡੇ ਅਤੇ ਦੋਸਤਾਂ ਨਾਲ ਹਿਮਾਚਲ ਦੇ ਮੈਕਲੋਡਗੰਜ ਘੁੰਮਣ ਗਿਆ ਸੀ।
ਐਤਵਾਰ ਦੀ ਰਾਤ ਨੂੰ ਜੱਸੀ ਆਪਣੇ ਦੋਸਤਾਂ ਨਾਲ ਵਾਪਸ ਘਰ ਆਉਣ ਲਈ ਨਿਕਲਿਆ ਤਾਂ ਉਸਦੇ ਦੋਸਤ ਅੱਗੇ ਨਿਕਲ ਗਏ ਪਰ ਪਿੱਛਿਓਂ ਨੀਂਦ ਆ ਜਾਣ ਕਾਰਨ ਜੱਸੀ ਦਾ ਮੋਟਰਸਾਈਕਲ ਦਰੱਖਤ ਨਾਲ ਟਕਰਾ ਗਿਆ, ਜਿਸ ਕਾਰਨ ਮੌਕੇ ''ਤੇ ਹੀ ਉਸ ਦੀ ਮੌਤ ਹੋ ਗਈ ਅਤੇ ਪਿੱਛੇ ਬੈਠਾ ਉਸ ਦਾ ਦੋਸਤ ਅਮਨ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ।
ਇਕ ਰਾਹਗੀਰ ਨੇ ਦੋਹਾਂ ਨੂੰ ਇਸ ਹਾਲਤ ''ਚ ਦੇਖ ਐਂਬੂਲੈਂਸ ਮੰਗਵਾਈ ਅਤੇ ਅਮਨ ਨੂੰ ਹਸਪਤਾਲ ਭੇਜਿਆ। ਉੱਥੋਂ ਅਮਨ ਦਾ ਪਰਿਵਾਰ ਉਸ ਨੂੰ ਜਲੰਧਰ ਦੇ ਸੱਤਿਅਮ ਹਸਪਤਾਲ ''ਚ ਲੈ ਆਇਆ ਅਤੇ ਜੱਸੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਨੋਟ : ''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ''ਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਪੂਰੀ ਦੁਨੀਆ ਦੀਆਂ ਖ਼ਬਰਾਂ ਦਾ ਆਨੰਦ ਮਾਣ ਸਕਦੇ ਹੋ।

Babita Marhas

This news is News Editor Babita Marhas