ਜਲੰਧਰ ''ਚ 11ਵੀਂ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਫਾਹੇ ਨਾਲ ਲਟਕਦਾ ਦੇਖ ਉੱਡੇ ਹੋਸ਼ (ਤਸਵੀਰਾਂ)

02/25/2017 11:59:17 AM

ਜਲੰਧਰ  (ਸੋਨੂੰ) : ਨਿਊ ਮਾਡਲ ਹਾਊਸ ਦੇ ਪਿਸ਼ੋਰੀਆ ਮੁਹੱਲੇ ਦੇ ਰਹਿਣ ਵਾਲੇ 11ਵੀਂ ਜਮਾਤ ਦੇ ਵਿਦਿਆਰਥੀ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸਤੀਸ਼ ਕੁਮਾਰ (17) ਪੁੱਤਰ ਸੁਮਨ ਲਾਲ ਵਾਸੀ ਪਿਸ਼ੋਰੀਆ ਮੁਹੱਲਾ ਮੂਲ ਵਾਸੀ ਬਿਹਾਰ ਦੇ ਰੂਪ ''ਚ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੇ ਮਾਤਾ-ਪਿਤਾ ਪਿੰਡ ਗਏ ਹੋਏ ਸਨ। ਸ਼ਨੀਵਾਰ ਸਵੇਰੇ ਜਦੋਂ ਮ੍ਰਿਤਕ ਦੇ ਮਾਮੇ ਨੇ ਆ ਕੇ ਦੇਖਿਆ ਤਾਂ ਸਤੀਸ਼ ਫਾਹੇ ਨਾਲ ਲਟਕ ਰਿਹਾ ਸੀ, ਜਿਸ ਨੂੰ ਦੇਖਦੇ ਹੀ ਮਾਮੇ ਦੇ ਹੋਸ਼ ਉੱਡ ਗਏ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 2 ਦਿਨਾਂ ਬਾਅਦ ਹੀ ਸਤੀਸ਼ ਦੇ ਪੇਪਰ ਸਨ ਪਰ ਇਸ ਤੋਂ ਪਹਿਲਾਂ ਹੀ ਉਸ ਨੇ ਇਹ ਖੌਫਨਾਕ ਕਦਮ ਚੁੱਕ ਲਿਆ। ਸਤੀਸ਼ ਦੀ ਮੌਤ ਦੇ ਕਾਰਨਾਂ ਦਾ ਸਪੱਸ਼ਟ ਤੌਰ ''ਤੇ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
 

Babita Marhas

This news is News Editor Babita Marhas