ਕੇਂਦਰੀ ਯੂਨੀਵਰਸਿਟੀ ਦਾ ਪ੍ਰਵਾਸੀ ਵਿਦਿਆਰਥੀ ਹੋਇਆ ਲਾਪਤਾ

06/13/2019 1:38:52 PM

ਬਠਿੰਡਾ (ਵਰਮਾ) : ਜ਼ਿਲੇ ਦੇ ਪਿੰਡ ਜੱਸੀ ਪੌ ਵਾਲੀ 'ਚ ਸਥਿਤ ਕੇਂਦਰੀ ਯੂਨੀਵਰਸਿਟੀ ਤੋਂ ਇਕ ਪ੍ਰਵਾਸੀ ਵਿਦਿਆਰਥੀ ਲਾਪਤਾ ਹੋ ਗਿਆ ਹੈ, ਜਿਸ ਦੀ ਕਾਫੀ ਤਲਾਸ਼ ਕਰਨ ਦੇ ਬਾਵਜੂਦ ਵੀ ਉਹ ਪਰਿਵਾਰ ਵਾਲਿਆਂ ਨੂੰ ਕਿਤੋਂ ਵੀ ਨਹੀਂ ਮਿਲਿਆ। ਹੁਣ ਪਰਿਵਾਰ ਵਾਲਿਆਂ ਨੇ ਵਿਦਿਆਰਥੀ ਨੂੰ ਕਿਡਨੈਪ ਕੀਤੇ ਜਾਣ ਦਾ ਸ਼ੱਕ ਜ਼ਾਹਰ ਕੀਤਾ ਹੈ, ਜਿਸ 'ਤੇ ਲਾਪਤਾ ਹੋਏ ਵਿਦਿਆਰਥੀ ਦੇ ਭਰਾ ਨੇ ਸਦਰ ਪੁਲਸ 'ਚ ਇਸ ਦੀ ਸੂਚਨਾ ਦੇ ਦਿੱਤੀ ਹੈ। ਪੁਲਸ ਨੇ ਆਪਣੇ ਪੱਧਰ 'ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਦਰ ਪੁਲਸ ਬਠਿੰਡਾ ਨੂੰ ਦਿੱਤੀ ਸ਼ਿਕਾਇਤ 'ਚ ਓਡੀਸਾ ਦੇ ਖੇਤਰ ਬਡਕਰ ਦੇ ਰਹਿਣ ਵਾਲੇ ਰਸ਼ਮੀ ਚੰਦ ਸ਼ਾਹੂ ਨੇ ਦੱਸਿਆ ਹੈ ਕਿ ਉਸ ਦਾ ਭਰਾ ਮਨੋਰੰਜਨ ਸ਼ਾਹੂ (22) ਕੇਂਦਰੀ ਯੂਨੀਵਰਸਿਟੀ ਜੱਸੀ ਪੌ ਵਾਲੀ 'ਚ ਪੜ੍ਹਾਈ ਕਰਦਾ ਹੈ ਅਤੇ ਯੂਨੀਵਰਸਿਟੀ ਦੇ ਹੋਸਟਲ 'ਚ ਹੀ ਰਹਿੰਦਾ ਹੈ, ਜਿਸ ਨੇ ਪਿਛਲੇ 5 ਮਈ ਨੂੰ ਉਨ੍ਹਾਂ ਨੂੰ ਫੋਨ ਕਰ ਕੇ ਦੱਸਿਆ ਕਿ ਉਹ ਛੁੱਟੀਆਂ ਦੌਰਾਨ ਵਾਪਸ ਘਰ ਆ ਰਿਹਾ ਹੈ ਪਰ ਕਈ ਦਿਨਾਂ ਤੱਕ ਉਹ ਘਰ ਨਹੀ ਪਹੁੰਚਿਆ। 

ਇਸ ਤੋਂ ਬਾਅਦ ਉਨ੍ਹਾਂ ਨੇ ਯੂਨੀਵਰਸਿਟੀ ਅਧਿਕਾਰੀਆਂ ਤੋਂ ਇਸ ਦੀ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਦੱਸਿਆ ਕਿ ਉਹ ਯੂਨੀਵਰਸਿਟੀ ਦੇ ਹੋਸਟਲ 'ਚ ਵੀ ਵਾਪਸ ਨਹੀਂ ਆਇਆ, ਜਦਕਿ ਉਨ੍ਹਾਂ ਨੇ ਆਪਣੇ ਪੱਧਰ 'ਤੇ ਵੀ ਉਸ ਦੀ ਕਾਫੀ ਤਲਾਸ਼ ਕੀਤੀ ਹੈ। ਲਾਪਤਾ ਹੋਏ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਮਨੋਰੰਜਨ ਸ਼ਾਹੂ ਨੂੰ ਕਿਸੇ ਅਣਪਛਾਤੇ ਵੱਲੋਂ ਬੰਦੀ ਬਣਾਇਆ ਗਿਆ ਹੈ। ਸ਼ਿਕਾਇਤ ਤੋਂ ਬਾਅਦ ਹੁਣ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਜੀਤ ਸਿੰਘ ਨੇ ਦੱਸਿਆ ਕਿ ਪੁਲਸ ਗਾਇਬ ਹੋਏ ਵਿਦਿਆਰਥੀ ਦੀ ਤਲਾਸ਼ ਕਰ ਰਹੀ ਹੈ। 

Anuradha

This news is Content Editor Anuradha