ਵਿਦਿਆਰਥਣ ਵੱਲੋਂ ਗਾਈ ਕਵੀਸ਼ਰੀ ਵਾਰ ਨੂੰ ਫੇਸਬੁਕ ''ਤੇ 10 ਲੱਖ ਲੋਕਾਂ ਨੇ ਵੇਖਿਆ

01/28/2018 3:40:30 PM

ਭਿਖੀਵਿੰਡ, ਬੀੜ ਸਾਹਿਬ ( ਭਾਟੀਆ, ਬਖਤਾਵਰ ) - ਕੇਵਲ ਛੇ ਸਾਲ ਦੀ ਉਮਰ ਵਿਚ ਕਵੀਸ਼ਰੀ ਵਾਰਾਂ ਸਿਖ ਕੇ ਅੱਜ ਫੇਸਬੁੱਕ ਰਾਹੀ 10 ਲੱਖ ਤੋਂ ਵੱਧ ਲੋਕਾਂ ਦਾ ਪਿਆਰ ਹਾਸਲ ਕੀਤਾ ਹੈ। ਇਸ ਕਲਗੀਧਰ ਅਕੈਡਮੀ ਦੀ ਵਿਦਿਆਰਥਣ ਨੂੰ ਸਕੂਲ਼ ਪ੍ਰਬੰਧਕ ਕਮੇਟੀ ਵੱਲੋਂ ਵਿਸੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਕਲਗੀਧਰ ਅਕੈਡਮੀ ਦੇ ਭਿਖੀਵਿੰਡ ਦੇ ਚੇਅਰਮੈਨ ਬੁਢਾ ਸਿੰਘ ਮਲੀ ਨੇ ਕਿਹਾ ਕਿ ਹਰਸਿਮਰਤ ਕੌਰ ਖਾਲਸਾ ਦਾ ਸਿਖ ਇਤਹਾਸ ਪ੍ਰਤੀ ਗੂੜਾ ਲਗਾਓ ਹੈ। ਭਾਵੇ ਅਜੋਕੇ ਸਮੇਂ ਦੀ ਨੌਜਵਾਨ ਪੀੜੀ ਜਿਆਦਾਤਰ ਲਚਰ ਗਾਇਕੀ ਵਲ ਝਕਾਅ ਰਖਦੀ ਹੈ। ਹਰਸਿਮਰਤ ਕੌਰ ਖਾਲਸਾ ਦੇ ਮਾਪਿਆ ਵੱਲੋਂ ਦਿੱਤੀ ਸਿਖਿਆ ਦਾ ਇਹ ਸੱਭ ਅਸਰ ਹੈ ਕਿ ਅੱਜ ਇਸ ਵਿਦਿਆਰਥਣ ਨੇ ਆਪਣੇ ਸਕੂਲੀ ਜੀਵਨ 'ਚ ਕਵੀਸ਼ਰੀ ਵਾਰਾ ਗਾਇਨ ਵਿਚ ਪੂਰੀ ਪਕੜ ਬਣਾ ਲਈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨ ਇਸ ਵਿਦਿਆਰਥਣ ਵੱਲੋਂ ਗਾਈ ਵਾਰ-ਸਿਖੀ ਦੇ ਸਕੂਲ ਵਿਚ ਲਈਏ ਦਾਖਲਾ, ਸਿਰ ਕਟੇ ਜਾਵੇ ਨਾਮ ਕਟਵਾਈਏ ਨਾਂ ਨੂੰ ਫੇਸਬੁਕ 'ਤੇ ਅਪਲੋੜ ਕੀਤੀ ਗਈ ਸੀ, ਜਿਸ ਨੂੰ 10 ਲੱਖ ਤੋਂ ਵਧ ਲੋਕਾਂ ਵੱਲੋਂ ਵੇਖਣਾ ਬੜੇ ਹੀ ਮਾਨ ਵਾਲੀ ਗਲ ਹੈ । ਇਸ ਮੌਕੇ ਕਲਗੀਧਰ ਅਕੈਡਮੀ ਦੇ ਚੇਅਰਮੈਨ ਬੁਢਾ ਸਿੰਘ ਮਲੀ ਵਲੋ ਵਿਦਿਆਰਥਣ ਹਰਸਿਮਰਤ ਕੌਰ ਦੇ ਪਿਤਾ ਰਾਜਦੀਪ ਸਿੰਘ ਨੂੰ 2000 ਨਗਦ ਅਤੇ ਸ੍ਰੀ ਸਾਹਿਬ ( ਕਿਰਪਾਨ ) ਅਤੇ ਸਿਰਪਾਉ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ।