ਮਾਨ ਸਰਕਾਰ ਦੀ ਮਿਹਨਤ ਰੰਗ ਲਿਆਈ, ਪਿਛਲੇ ਸਾਲਾਂ ਨਾਲੋਂ ਇਸ ਵਾਰ ਸਭ ਤੋਂ ਘੱਟ ਸੜੀ 'ਪਰਾਲੀ'

11/22/2022 1:55:51 PM

ਚੰਡੀਗੜ੍ਹ : ਪੰਜਾਬ 'ਚ ਪਿਛਲੇ 3 ਸਾਲਾਂ 'ਚੋਂ ਇਸ ਸਾਲ ਸਭ ਤੋਂ ਘੱਟ ਪਰਾਲੀ ਸਾੜੀ ਗਈ ਹੈ। ਸਾਲ 2020 'ਚ ਨਵੰਬਰ ਤੱਕ ਪਰਾਲੀ ਸਾੜਨ ਦੇ ਕੁੱਲ 75,986 ਮਾਮਲੇ ਦਰਜ ਕੀਤੇ ਗਏ ਸਨ, ਜਦੋਂ ਕਿ 20 ਨਵੰਬਰ, 2021 ਤੱਕ 70,711 ਮਾਮਲੇ ਸਨ। ਇਸ ਸਾਲ ਇਹ ਘੱਟ ਹੋ ਕੇ 49,775 ਮਾਮਲੇ ਰਹਿ ਗਏ ਹਨ।

ਇਹ ਵੀ ਪੜ੍ਹੋ : 15 ਅਗਸਤ 'ਤੇ ਸਨਮਾਨਿਤ ਮਹਿਲਾ ASI ਨੇ ਜਬਰ-ਜ਼ਿਨਾਹ ਪੀੜਤਾ ਨਾਲ ਜੋ ਕਾਰਾ ਕੀਤਾ, ਵੀਡੀਓ ਵਾਇਰਲ (ਤਸਵੀਰਾਂ)

ਮਤਲਬ ਕਿ ਪਿਛਲੇ ਸਾਲਾਂ ਦੇ ਮੁਕਾਬਲੇ 20.3 ਫ਼ੀਸਦੀ ਘੱਟ ਪਰਾਲੀ ਸਾੜੀ ਗਈ। ਹੁਣ ਝੋਨੇ ਦੀ ਫ਼ਸਲ ਦੀ ਕਟਾਈ ਵੀ ਲਗਭਗ ਪੂਰੀ ਹੋ ਚੁੱਕੀ ਹੈ। ਇਸ ਸਾਲ ਸੂਬੇ 'ਚ ਪਰਾਲੀ ਸਾੜਨ ਦੇ ਮਾਮਲਿਆਂ 'ਚ ਕਮੀ ਲਿਆਉਣ ਲਈ ਜਾਗਰੂਕਤਾ ਅਤੇ ਪਲਾਨਿੰਗ ਨੇ ਅਹਿਮ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ : ਹਰਵਿੰਦਰ ਸਿੰਘ ਰਿੰਦਾ ਜਿਊਂਦਾ ਹੈ ਜਾਂ ਮਰ ਗਿਆ, ਅਸਲ ਸੱਚ ਬਾਰੇ IG ਗਿੱਲ ਨੇ ਦਿੱਤਾ ਵੱਡਾ ਬਿਆਨ

ਮਾਨ ਸਰਕਾਰ ਨੇ ਪਰਾਲੀ ਨੂੰ 'ਪਰਾਲੀ ਧਨ' 'ਚ ਤਬਦੀਲ ਕਰਨ ਦੇ ਕਈ ਕਾਰਗਾਰ ਕਦਮ ਵੀ ਚੁੱਕੇ ਹਨ। ਇਨ੍ਹਾਂ 'ਚ ਪਰਾਲੀ ਤੋਂ ਈਂਧਣ ਬਣਾਉਣਾ ਅਤੇ ਕੇਰਲ ਨੂੰ ਪਰਾਲੀ ਨਿਰਯਾਦ ਕਰਨਾ ਮੁੱਖ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita