ਮੰਗਾਂ ਨਾ ਮੰਨਣ ਤੱਕ ਸੰਘਰਸ ਰਹੇਗਾ ਜਾਰੀ : ਜ਼ਿਲਾ ਪ੍ਰਧਾਨ ਬਾਜ ਸਿੰਘ

04/22/2018 12:04:37 AM

ਮਾਨਸਾ (ਮਿੱਤਲ)— ਪਟਵਾਰ ਯੂਨੀਅਨ ਦੀ ਇੱਕ ਹੰਗਾਮੀ ਮੀਟਿੰਗ ਪਟਵਾਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਹਾਕਮਵਾਲਾ ਅਤੇ ਜ਼ਿਲਾ ਪ੍ਰਧਾਨ ਬਾਜ ਸਿੰਘ ਦੀ ਪ੍ਰਧਾਨਗੀ ਹੇਠ ਤਹਿਸੀਲ ਮਾਨਸਾ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਬਾਜ ਨੇ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਪਟਵਾਰੀਆਂ ਦੀਆਂ ਹੱਕੀ ਮੰਗਾਂ ਲਈ ਦਿੱਤੇ ਭਰੋਸੇ ਦੇ ਬਾਵਜੂਦ ਵੀ ਕੋਈ ਵੀ ਗੋਰ ਨਹੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਟਵਾਰੀਆਂ ਨੂੰ ਮੁੱਖ ਤੋਰ ਤੇ ਪਦ ਉੱਨਤ ਕਰਕੇ ਕਾਨੂੰਨਗੋ ਦੀਆਂ ਖਾਲੀ ਅਸਾਮੀਆਂ ਤੇ ਅਡਜਸਟ ਕਰਨਾ ਅਤੇ ਡੀ.ਆਰ.ਏ ਅਤੇ ਡੀ.ਆਰ.ਏ.ਟੀ. ਦੀਆਂ ਅਸਾਮੀਆਂ ਕਾਨੂੰਨਗੋ ਵਿੱਚੋਂ ਪਦ-ਉੱਨਤ ਕਰਕੇ ਭਰਨ ਸੰਬੰਧੀ ਹਾਲੇ ਤੱਕ ਬਾਰ-ਬਾਰ ਭਰੋਸੇ ਤੋਂ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਪ੍ਰਸ਼ਾਸ਼ਨ ਪਟਵਾਰੀਆਂ ਦੀਆਂ ਹੱਕੀ ਮੰਗਾਂ ਪੂਰੀਆਂ ਨਹੀਂ ਕਰਦਾ, ਉਨ੍ਹਾਂ ਚਿਰ ਕਰਜਾ ਮੁਕਤੀ ਦੇ ਅਧੀਨ ਸਾਰੇ ਵੱਖ-ਵੱਖ ਕੰਮਾਂ ਦਾ ਮੁੰਕਮਲ ਤੋਰ ਤੇ ਬਾਈਕਾਟ ਕਰ ਦਿੱਤਾ ਗਿਆ ਹੈ। ਜ਼ਿਲਾ ਪ੍ਰਧਾਨ ਨੇ ਕਿਹਾ ਕਿ ਜੇ ਸੰਘਰਸ ਦੋਰਾਨ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਸੰਘਰਸ ਹੋਰ ਵੀ ਤਿੱਖਾ ਕੀਤਾ ਜਾਵੇਗਾ ਅਤੇ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ ਜਾਰੀ ਰਹੇਗਾ। ਇਸ ਮੌਕੇ ਪਰਮਜੀਤ ਸਿੰਘ ਢਿੱਲੋਂ ਜ਼ਿਲਾ ਜਰਨਲ ਸਕੱਤਰ, ਖਜਾਨਚੀ ਵੇਦ ਪ੍ਰਕਾਸ਼, ਪਰਮਜੀਤ ਸਿੰਘ ਤਹਿਸੀਲ ਪ੍ਰਧਾਨ ਤੋਂ ਇਲਾਵਾ ਹੋਰ ਵੀ ਮੋਜੂਦ ਸਨ।