ਤੇਜ਼ ਝੱਖੜ ਨੇ ਤਹਿਸ-ਨਹਿਸ ਕੀਤਾ ਪੈਟਰੋਲ ਪੰਪ, ਜੜ੍ਹੋਂ ਉਖਾੜੀਆਂ ਮਸ਼ੀਨਾਂ, 35 ਲੱਖ ਦਾ ਹੋਇਆ ਨੁਕਸਾਨ(ਤਸਵੀਰਾਂ)

05/18/2023 1:22:12 PM

ਭਵਾਨੀਗੜ੍ਹ (ਕਾਂਸਲ, ਵਿਕਾਸ) : ਸਥਾਨਕ ਇਲਾਕੇ ਵਿਖੇ ਬੀਤੀ ਰਾਤ ਆਏ ਤੇਜ਼ ਝੱਖੜ ਵੱਲੋਂ ਨੇੜਲੇ ਪਿੰਡ ਘਾਬਦਾਂ ਵਿਖੇ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇ 'ਤੇ ਸਥਿਤ ਇਕ ਪੈਟਰੋਲ ਪੰਪ ਨੂੰ ਬੁਰੀ ਤਰ੍ਹਾਂ ਤਹਿਸ-ਨਹਿਸ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜਵੰਧਾ ਐਂਡ ਮਾਨਸ਼ਾਹੀਆਂ ਫਿਲੰਗ ਸਟੇਸ਼ਨ ਦੇ ਮੈਨੇਜ਼ਰ ਕਾਦਰ ਖਾਨ ਨੇ ਦੱਸਿਆ ਕਿ ਬੀਤੀ ਰਾਤ ਕਰੀਬ 12 ਵਜੇ ਆਏ ਤੇਜ਼ ਝੱਖੜ ਕਾਰਨ ਉਨ੍ਹਾਂ ਦੇ ਪੈਟਰੋਲ ਪੰਪ ਦਾ ਸੈਂਡ ਬੁਰੀ ਤਰ੍ਹਾਂ ਤਹਿਸ-ਨਹਿਸ ਹੋ ਗਿਆ ਤੇ ਤੂਫ਼ਾਨ ਨੇ ਪੈਟਰੋਲ ਪੰਪ ਦੀਆਂ ਡੀਜ਼ਲ ਪੈਟਰੋਲ ਵਾਲੀਆਂ ਮਸ਼ੀਨਾਂ, ਹਵਾ ਵਾਲੀ ਮਸ਼ੀਨ ਸਮੇਤ ਕਈ ਹੋਰ ਉਪਕਰਨ ਵੀ ਜੜ੍ਹੋਂ ਉਖਾੜ ਦੇਣ ਕਾਰਨ ਬੁਰੀ ਤਰ੍ਹਾਂ ਨੁਕਸਾਨੇ ਗਏ।

ਇਹ ਵੀ ਪੜ੍ਹੋ- ਕੁਦਰਤ ਦਾ ਕਹਿਰ! ਤੇਜ਼ ਝੱਖੜ ਦੀ ਲਪੇਟ 'ਚ ਆਉਣ ਕਾਰਨ ਕਿਸਾਨ ਤੇ ਮਜ਼ਦੂਰ ਦੀ ਮੌਤ

ਉਨ੍ਹਾਂ ਦੱਸਿਆ ਕਿ ਇਸ ਘਟਨਾ ’ਚ 35 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ। ਰਾਤ ਸਮੇਂ ਪੰਪ ਵਿਖੇ ਡਿਊਟੀ 'ਤੇ ਦੋ ਵਰਕਰਾਂ ਤੇ ਇਕ ਸਕਿਓਰਿਟੀ ਗਾਰਡ ਮੌਜੂਦ ਸੀ, ਜਿਨ੍ਹਾਂ ਨੇ ਦੱਸਿਆ ਕਿ ਰਾਤ ਦਾ ਹਰ ਪਲ ਬਹੁਤ ਹੀ ਡਰਾਵਨਾ ਸੀ ਤੇ ਉਨ੍ਹਾਂ ਵੀ ਆਪਣੀ ਜਾਨ ਮੁਸ਼ਕਿਲ ਨਾਲ ਬਚਾਈ।

ਇਹ ਵੀ ਪੜ੍ਹੋ- ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਘਰ ਆਬਕਾਰੀ ਵਿਭਾਗ ਦੀ ਛਾਪੇਮਾਰੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto