ਸਰਕਾਰੀ ਬੈਂਕਾਂ ਦੀ ਹੜਤਾਲ ਨੇ ਰੋਕੀ 40 ਤੋਂ 50 ਕਰੋੜ ਦੀ ਟ੍ਰਾਂਜ਼ੈਕਸ਼ਨ

08/23/2017 7:35:39 AM

ਕਪੂਰਥਲਾ,   (ਭੂਸ਼ਣ)-  ਮੰਗਲਵਾਰ ਨੂੰ ਵੱਖ-ਵੱਖ ਬੈਂਕ ਯੂਨੀਅਨਾਂ ਵੱਲੋਂ ਰਾਸ਼ਟਰੀ ਪੱਧਰ 'ਤੇ ਬੁਲਾਈ ਗਈ ਸਰਕਾਰੀ ਬੈਂਕਾਂ ਦੀ ਹੜਤਾਲ ਨੇ ਜਿਥੇ ਕੰਮ-ਕਾਜ ਜਗਤ 'ਤੇ ਭਾਰੀ ਅਸਰ ਪਾਇਆ, ਉਥੇ ਹੀ ਇਸ ਇਕ ਦਿਨ ਦੀ ਹੜਤਾਲ ਨਾਲ ਹੀ ਕਪੂਰਥਲਾ ਸ਼ਹਿਰ ਦੀਆਂ ਸਰਕਾਰੀ ਬੈਂਕਾਂ ਵਿਚ ਕਰੀਬ 40 ਤੋਂ 50 ਕਰੋੜ ਰੁਪਏ ਦੀ ਟ੍ਰਾਂਜ਼ੈਕਸ਼ਨ ਰੁਕਣ ਨਾਲ ਵਪਾਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਿਸਦੇ ਕਾਰਨ ਜ਼ਿਆਦਾਤਰ ਬੈਂਕ ਪੂਰੀ ਤਰ੍ਹਾਂ ਨਾਲ ਸੁੰਨਸਾਨ ਨਜ਼ਰ ਆਏ, ਜਿਸ ਦਾ ਜ਼ਿਆਦਾ ਅਸਰ ਬੈਂਕਾਂ ਦੇ ਮੁੱਖ ਕੇਂਦਰ ਮਾਲ ਰੋਡ ਵਿਚ ਦੇਖਣ ਨੂੰ ਮਿਲਿਆ।