ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਪੁਲਸ ਵੱਲੋਂ ਸਖਤ ਚੈਕਿੰਗ

04/26/2018 4:59:28 AM

ਧਿਆਨਪੁਰ/ਕਾਲਾ ਅਫਗਾਨਾ,   (ਬਲਵਿੰਦਰ)-  ਬੀਤੇ ਦਿਨੀਂ ਇਸ ਇਲਾਕੇ 'ਚ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਤੇ ਡੀ. ਐੱਸ. ਪੀ. ਰਾਜਿੰਦਰ ਕੁਮਾਰ ਸ਼ਰਮਾ ਦੀਆਂ ਸਖਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੁਲਸ ਚੌਕੀ ਕਾਲਾ ਅਫਗਾਨਾ ਦੇ ਏ. ਐੱਸ. ਆਈ. ਸਕੱਤਰ ਸਿੰਘ ਨੇ ਆਪਣੀ ਪੁਲਸ ਪਾਰਟੀ ਸਮੇਤ ਛਿਛਰੇਵਾਲ ਡਰੇਨ, ਕਾਲਾ ਅਫਗਾਨਾ, ਚੰਦੂਸੁਜਾ ਪੁਲ 'ਤੇ ਚੈਕਿੰਗ ਕੀਤੀ ਅਤੇ ਨਾਲ ਹੀ ਵਾਹਨਾਂ ਦੀ ਬਾਰੀਕੀ ਨਾਲ ਤਲਾਸ਼ੀ ਲੈਂਦੇ ਹੋਏ ਚਲਾਨ ਵੀ ਕੱਟੇ। ਇਸ ਦੌਰਾਨ  ਪੁਲਸ ਮੁਲਾਜ਼ਮਾਂ ਵੱਲੋਂ ਲੋਕਾਂ ਨੂੰ ਸਖਤ ਚਿਤਾਵਨੀ ਦਿੱਤੀ ਗਈ ਕਿ ਉਹ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ।