ਅਵਾਰਾ ਕੁੱਤਿਆਂ ਨੂੰ ਲੈ ਕੇ ਭਾਜਪਾ ਕੌਂਸਲਰਾਂ ਨੇ ਕੀਤੀ ਨਿਗਮ ਕਮਿਸ਼ਨਰ ਨਾਲ ਮੁਲਾਕਾਤ

02/17/2018 1:19:42 PM

ਜਲੰਧਰ(ਪਾਹਵਾ)— ਅਵਾਰਾ ਕੁੱਤਿਆਂ ਦੇ ਮਸਲੇ ਨੂੰ ਲੈ ਕੇ ਭਾਜਪਾ ਕੌਂਸਲਰਾਂ ਨੇ ਨਗਰ-ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਭਾਜਪਾ ਦੇ ਕੌਂਸਲਰਾਂ ਨੇ ਨਗਰ ਕਮਿਸ਼ਨਰ ਨੂੰ ਦੱਸਿਆ ਕਿ ਸ਼ਹਿਰ 'ਚ ਅਵਾਰਾ ਕੁੱਤੇ ਕਾਫੀ ਗਿਣਤੀ 'ਚ ਹੈ। ਇਸ ਕਾਰਨ ਇਹ ਅਵਾਰਾ ਕੁੱਤੇ ਬੱਚਿਆਂ ਅਤੇ ਆਮ ਲੋਕÎਾਂ ਨੂੰ ਕੱਟ ਲੈਂਦੇ ਹਨ। ਇਸ ਕਾਰਨ ਸ਼ਹਿਰੀ ਜਨਤਾ ਇਨ੍ਹਾਂ ਤੋਂ ਖਾਸੀ ਪਰੇਸ਼ਾਨ ਹੈ। ਉਨ੍ਹਾਂ ਨੇ ਨਗਰ-ਨਿਗਮ ਕਮਿਸ਼ਨਰ ਨਾਲ ਇਸ ਵੱਲ ਧਿਆਨ ਦੇਣ ਲਈ ਕਿਹਾ ਤਾਂਕਿ ਆਮ ਜਨਤਾ ਨੂੰ ਅਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਰਾਹਤ ਮਿਲ ਸਕੇ।