ਪੰਜਾਬ ''ਚ ਝੱਖੜ ਕਾਰਨ ਟੁੱਟੇ ਖੰਭੇ ਤੇ ਟਰਾਂਸਫਾਰਮਰ, ਦੇਖੋ ਤਬਾਹੀ ਦੀ ਕਹਾਣੀ ਤਸਵੀਰਾਂ ਦੀ ਜ਼ੁਬਾਨੀ

06/11/2021 9:59:02 AM

ਪਟਿਆਲਾ (ਪਰਮੀਤ) : ਪੰਜਾਬ ਵਿਚ ਬੀਤੀ ਰਾਤ ਤੇਜ਼ ਝੱਖੜ ਕਾਰਨ ਤਬਾਹੀ ਮਚ ਗਈ ਅਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦਾ ਵੱਡਾ ਨੁਕਸਾਨ ਹੋਇਆ ਹੈ।

ਬੀਤੀ ਰਾਤ ਪਟਿਆਲਾ, ਪਠਾਨਕੋਟ, ਗੁਰਦਾਸਪੁਰ ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ, ਮੋਗਾ, ਲੁਧਿਆਣਾ ਤੇ ਰੋਪੜ ਵਿਚ ਤੇਜ਼ ਰਫ਼ਤਾਰ ਝੱਖੜ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਬਗਾਵਤ ਬਾਰੇ ਸੋਨੀਆ ਗਾਂਧੀ ਨੂੰ ਸੌਂਪੀ ਰਿਪੋਰਟ 'ਚ ਕਹੀਆਂ ਗਈਆਂ ਇਹ ਗੱਲਾਂ

ਮੌਸਮ ਵਿਭਾਗ ਨੇ ਬੀਤੀ ਸ਼ਾਮ ਹੀ ਇਹ ਝੱਖੜ ਚੱਲਣ, ਮੀਂਹ ਪੈਣ ਤੇ ਬਿਜਲੀ ਚਮਕਣ ਦੀ ਚਿਤਾਵਨੀ ਦਿੱਤੀ ਸੀ।

ਜਾਣਕਾਰੀ ਮੁਤਾਬਕ ਪੰਜਾਬ ਵਿਚ ਅਣਗਿਣਤ ਥਾਵਾਂ ’ਤੇ ਬਿਜਲੀ ਦੇ ਖੰਭੇ, ਟਰਾਂਸਫਾਰਮਰ ਤੇ ਵੱਡੀਆਂ ਸਪਲਾਈ ਲਾਈਨਾਂ ਟੁੱਟ ਗਈਆਂ ਹਨ, ਜਿਸ ਕਾਰਨ ਬਹੁਤ ਸਾਰੀਆਂ ਥਾਵਾਂ ’ਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ 'ਚ ਕੋਵਿਡ ਤੇ ਬਲੈਕ ਫੰਗਸ ਦੀਆਂ ਦਵਾਈਆਂ ਬਾਰੇ ਹਦਾਇਤਾਂ ਜਾਰੀ

725 ਕੇ. ਵੀ. ਏ. ਦੀ ਮੋਗਾ-ਮੇਰਠ ਲਾਈਨ ਦਾ ਟਾਵਰ ਜੋੜੇਮਾਜਰਾ ਕੋਲ ਟੁੱਟ ਗਿਆ ਹੈ। ਇਸੇ ਤਰੀਕੇ ਅਨੇਕਾਂ ਥਾਵਾਂ ’ਤੇ ਟਰਾਂਸਫਰ ਡਿਗੇ ਹੋਏ ਤੇ ਖੰਭੇ ਟੁੱਟੇ ਹੋਏ ਵੇਖਣ ਨੁੰ ਮਿਲੇ ਹਨ।

ਝੱਖਣ ਕਾਰਨ ਕਈ ਥਾਵਾਂ ’ਤੇ ਕੰਧਾਂ ਟੁੱਟਣ ਦੀਆਂ ਵੀ ਤਸਵੀਰਾਂ ਸਾਹਮਣੇ ਆ ਰਹੀਆਂ ਹਨ।

ਸਵੇਰੇ ਹੀ ਨੁਕਸਾਨ ਦਾ ਜਾਇਜ਼ਾ ਲੈਣ ਦਾ ਕੰਮ ਜਾਰੀ ਹੈ ਪਰ ਝੱਖੜ ਦੀ ਬਦੌਲਤ ਬੀਤੀ ਰਾਤ ਪਾਵਰਕਾਮ ਕੋਲ ਬਿਜਲੀ ਸਬੰਧੀ ਇਕ ਲੱਖ ਤੋਂ ਜ਼ਿਆਦਾ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

Babita

This news is Content Editor Babita