ਸੇਵਾ ਕੇਂਦਰ ''ਚੋਂ ਕੀਮਤੀ ਸਾਮਾਨ ਚੋਰੀ

Saturday, Apr 21, 2018 - 05:49 AM (IST)

ਜਲੰਧਰ, (ਮਾਹੀ, ਰਮਨ)— ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਰਾਊਵਾਲੀ ਵਿਚ ਸਥਿਤ ਸੇਵਾ ਕੇਂਦਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਤੇ ਕੀਮਤੀ ਸਾਮਾਨ ਤੇ ਨਕਦੀ ਲੈ ਕੇ ਫਰਾਰ ਹੋ ਗਏ।  ਅੱਜ ਸਵੇਰੇ 8.30 ਵਜੇ ਪਿੰਡ ਦਾ ਇਕ ਵਿਅਕਤੀ ਕਿਸੇ ਕੰਮ ਲਈ ਸੇਵਾ ਕੇਂਦਰ ਗਿਆ ਤਾਂ ਉਸਨੇ ਦੇਖਿਆ ਕਿ ਸੇਵਾ ਕੇਂਦਰ ਦੇ ਬਾਹਰ ਦਰਵਾਜ਼ੇ ਦੇ ਤਾਲੇ ਟੁੱਟੇ ਹੋਏ ਸਨ। ਉਸਨੇ ਇਸਦੀ ਸੂਚਨਾ ਸੇਵਾ ਕੇਂਦਰ ਆਪ੍ਰੇਟਰ ਦੇ ਅਹੁਦੇ 'ਤੇ ਕੰਮ ਕਰਨ ਵਾਲੇ ਬਲਜਿੰਦਰ ਸਿੰਘ ਨੂੰ ਦਿੱਤੀ ਅਤੇ ਬਾਅਦ ਵਿਚ ਘਟਨਾ ਸਬੰਧੀ ਥਾਣਾ ਮਕਸੂਦਾਂ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ। ਥਾਣਾ ਮਕਸੂਦਾਂ ਦੇ ਇੰਚਾਰਜ ਬਲਜਿੰਦਰ ਸਿੰਘ, ਡਿਊਟੀ ਅਫਸਰ ਨਰੇਸ਼ ਕੁਮਾਰ ਸਣੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਪੁਲਸ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ, ਤਾਂ ਜੋ ਉਸਦੀ ਮਦਦ ਨਾਲ ਚੋਰਾਂ ਤੱਕ ਪਹੁੰਚਿਆ ਜਾ ਸਕੇ।


Related News