ਪਿਉ ਦੀ ਸ਼ਰਮਨਾਕ ਕਰਤੂਤ, ਨਾਬਾਲਿਗ ਧੀ ਨਾਲ ਟੱਪੀਆਂ ਹੱਦਾਂ

05/02/2018 10:04:30 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਸੌਤੇਲੇ ਪਿਉ ਵਲੋਂ ਨਾਬਾਲਿਗ ਧੀ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ਵਿਚ ਪਿਉ ਵਿਰੁੱਧ ਪ੍ਰੋਟੈਕਸ਼ਨ ਆਫ ਚਿਲਡਰਨ ਫਰੌਮ ਸੈਕਸੂਅਲ ਆਫੈਂਸ 2012 ਅਧੀਨ ਥਾਣਾ ਚੀਮਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਹਰਜੀਤ ਕੌਰ ਨੇ ਦੱਸਿਆ ਕਿ ਪੀੜਤ ਲੜਕੀ ਦੀ ਮਾਂ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦਾ ਵਿਆਹ ਪਹਿਲਾਂ ਜ਼ਿਲਾ ਮਾਨਸਾ 'ਚ ਹੋਇਆ ਸੀ। ਪਿਛਲੇ 7 ਸਾਲਾਂ ਤੋਂ ਉਸ ਦਾ ਆਪਣੇ ਪਤੀ ਨਾਲ ਛੱਡ ਛਡਾਅ ਹੋ ਚੁੱਕਾ ਸੀ। ਜਿਸ ਤੋਂ ਬਾਅਦ ਉਸ ਨੇ ਹਰਭਜਨ ਸਿੰਘ ਪੁੱਤਰ ਕੇਸਰ ਸਿੰਘ ਨਾਲ ਕਰੇਵਾ ਕਰਵਾ ਲਿਆ ਸੀ। ਜੋ ਹੁਣ ਬਤੌਰ ਪਤੀ-ਪਤਨੀ ਚੀਮਾ ਵਿਖੇ ਰਹਿ ਰਹੇ ਹਨ। ਮੁਦਈ ਦੀ ਕੁੱਖੋਂ ਤਿੰਨ ਲੜਕੀਆਂ ਨੇ ਜਨਮ ਲਿਆ ਸੀ। ਵੱਡੀ ਲੜਕੀ ਦਾ ਜਨਮ ਅਗਸਤ 2006 'ਚ ਹੋਇਆ ਸੀ। 
ਮੁਦਈ ਆਪਣੀਆਂ ਤਿੰਨੇ ਲੜਕੀਆਂ ਨੂੰ ਆਪਣੇ ਘਰ ਹਰਭਜਨ ਸਿੰਘ ਕੋਲ ਛੱਡ ਕੇ ਖੇਤਾਂ 'ਚ ਕਣਕ ਦੀਆਂ ਸਿੱਟੇ ਚੁਗਣ ਚਲੀ ਜਾਂਦੀ ਸੀ। ਜਦੋਂ ਮੈਂ ਘਰ ਵਾਪਿਸ ਆਈ ਤਾਂ ਮੇਰੀ ਵੱਡੀ ਲੜਕੀ ਨੇ ਰੋਂਦਿਆਂ ਦੱÎਸਿਆ ਕਿ ਹਰਭਜਨ ਸਿੰਘ ਪਿਛਲੇ 15 ਦਿਨਾਂ ਤੋਂ ਮੇਰੇ ਨਾਲ ਚਾਰ-ਪੰਜ ਵਾਰ ਗੰਦੀਆਂ ਹਰਕਤਾਂ ਕਰ ਚੁੱਕਾ ਹੈ ਅਤੇ ਮੇਰੇ ਕੱਪੜੇ ਉਤਾਰ ਜ਼ਬਰਦਸਤੀ ਮਾੜਾ ਕੰਮ ਕਰਦਾ ਹੈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ। ਪੁਲਸ ਨੇ ਮੁਦਈ ਦੇ ਬਿਆਨਾਂ 'ਤੇ ਪੜਤਾਲ ਕਰਨ ਉਪਰੰਤ ਹਰਭਜਨ ਸਿੰਘ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।