ਚੋਰੀਸ਼ੁਦਾ ਮੋਬਾਇਲ ਵੇਚਦਾ ਗ੍ਰਿਫਤਾਰ, ਸਾਥੀ ਫਰਾਰ

12/12/2017 7:29:28 AM

ਅੰਮ੍ਰਿਤਸਰ, (ਅਰੁਣ)- ਸੁਲਤਾਨਵਿੰਡ ਥਾਣੇ ਦੀ ਪੁਲਸ ਨੇ ਮੋਬਾਇਲ ਚੋਰੀ ਕਰਨ ਦੇ ਇਕ ਮਾਮਲੇ ਵਿਚ ਲੋੜੀਂਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਉਸ ਦੇ ਦੋ ਹੋਰ ਸਾਥੀ ਪੁਲਸ ਦੀ ਗ੍ਰਿਫਤ ਤੋਂ ਦੂਰ ਦੱਸੇ ਜਾ ਰਹੇ ਹਨ। 
ਪ੍ਰੈੱਸ ਮਿਲਣੀ ਦੌਰਾਨ ਖੁਲਾਸਾ ਕਰਦਿਆਂ ਏ. ਸੀ. ਪੀ. ਦੱਖਣੀ ਮਨਜੀਤ ਸਿੰਘ ਨੇ ਦੱਸਿਆ ਕਿ 6 ਨਵੰਬਰ ਨੂੰ ਸੁਰਿੰਦਰਪਾਲ ਸਿੰਘ ਵਾਸੀ ਕੋਟ ਹਰਨਾਮ ਦਾਸ ਦੀ ਸ਼ਿਕਾਇਤ ਮੁਤਾਬਿਕ ਉਸ ਦੀ ਦੁਕਾਨ ਵਿਚ ਦਾਖਲ ਹੋਏ ਦੋ ਲੜਕਿਆਂ ਵੱਲੋਂ ਗੱਲਾਂ ਵਿਚ ਲਾ ਕੇ ਉਸ ਦੇ ਲੜਕੇ ਦਾ ਮੋਬਾਇਲ ਫੋਨ ਚੋਰੀ ਕੀਤੇ ਜਾਣ ਸਬੰਧੀ ਪੁਲਸ ਨੇ ਮਾਮਲੇ ਦੀ ਛਾਣਬੀਣ ਕਰਦਿਆਂ ਮੁਲਜ਼ਮ ਰਣਧੀਰ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਰੋੜੀਵਾਲਾ ਨੂੰ ਗ੍ਰਿਫਤਾਰ ਕਰ ਲਿਆ। 
ਪੁਲਸ ਪਾਰਟੀ ਨੇ ਇਸ ਮੁਲਜ਼ਮ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਉਹ ਚੋਰੀ ਕੀਤਾ ਮੋਬਾਇਲ ਫੋਨ ਵੇਚਣ ਦੀ ਤਾਕ ਵਿਚ ਘੁੰਮ ਰਿਹਾ ਸੀ।  ਏ. ਸੀ. ਪੀ. ਮਨਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਰਣਧੀਰ ਸਿੰਘ ਨੇ ਮੰਨਿਆ ਕਿ ਚੋਰੀ ਦੀ ਇਹ ਵਾਰਦਾਤ ਉਸ ਦੇ ਲੜਕੇ ਕੁਲਦੀਪ ਸਿੰਘ ਵੱਲੋਂ ਆਪਣੇ ਸਾਥੀ ਗੁਰਪ੍ਰਤਾਪ ਸਿੰਘ ਗੋਪੀ ਪੁੱਤਰ ਬਲਵਿੰਦਰ ਸਿੰਘ ਵਾਸੀ ਰੋੜੀਵਾਲਾ ਨਾਲ ਮਿਲ ਕੇ ਕੀਤੀ ਸੀ। ਪੁਲਸ ਮੁਲਜ਼ਮ ਕੁਲਦੀਪ ਲੱਡੂ ਅਤੇ ਗੁਰਪ੍ਰਤਾਪ ਗੋਪੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।