ਘਰ ''ਚ ਚੋਰੀ ਕਰਨ ਵਾਲੇ ਨਾਮਜ਼ਦ

05/03/2018 2:55:49 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)-ਘਰ ਦਾ ਜਿੰਦਾ ਤੋੜ ਕੇ ਕੀਮਤੀ ਸਾਮਾਨ ਚੋਰੀ ਕਰਨ 'ਤੇ 2 ਵਿਅਕਤੀਆਂ ਖਿਲਾਫ ਥਾਣਾ ਸਿਟੀ ਬਰਨਾਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। 
ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਪਰਮਿੰਦਰਜੀਤ ਕੌਰ ਨੇ ਦੱਸਿਆ ਕਿ ਮੁਦਈ ਸ਼ੁਭਮ ਸਿੰਘ ਪੁੱਤਰ ਰਾਕੇਸ਼ ਕੁਮਾਰ ਵਾਸੀ ਇੰਦਰਾ ਨਗਰ ਜ਼ਿਲਾ ਦੇਹਰਾਦੂਨ ਹਾਲ ਆਬਾਦ ਮਕਾਨ ਨੰ. 286, 22 ਏਕੜ ਬਰਨਾਲਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਮੁਦਈ ਪੰਜਾਬ ਐਂਡ ਸਿੰਧ ਬੈਂਕ 'ਚ ਬਤੌਰ ਸਹਾਇਕ ਮੈਨੇਜਰ ਕੰਮ ਕਰਦਾ ਹੈ। 30 ਅਪ੍ਰੈਲ ਨੂੰ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਰੀਬ 9 ਵਜੇ ਡਿਊਟੀ 'ਤੇ ਆਉਣ ਸਮੇਂ ਆਪਣੇ ਰਿਹਾਇਸ਼ੀ ਗੇਟ ਨੂੰ ਜਿੰਦਾ ਲਾ ਕੇ ਆਇਆ ਸੀ ਜਦੋਂ ਸ਼ਾਮ ਨੂੰ ਕਰੀਬ 5.30 ਵਜੇ ਘਰ ਵਾਪਸ ਆਏ ਤਾਂ ਦੇਖਿਆ ਕਿ ਮਕਾਨ ਦਾ ਜਿੰਦਾ ਟੁੱਟਾ ਹੋਇਆ ਸੀ। ਘਰ ਅੰਦਰ ਜਾ ਕੇ ਦੇਖਿਆ ਤਾਂ ਦੋ ਲੈਪਟਾਪ, ਤਿੰਨ ਮੋਬਾਇਲ ਤੇ 4000 ਰੁ. ਦੀ ਨਕਦੀ ਗਾਇਬ ਸੀ। ਘਰ ਦੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕਰਨ 'ਤੇ ਨਾ-ਮਾਲੂਮ ਵਿਅਕਤੀ ਸਾਮਾਨ ਚੋਰੀ ਕਰਦੇ ਦਿਖਾਈ ਦਿੱਤੇ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਚੋਰੀ ਦੋਸ਼ੀ ਬਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਤੇ ਧਰਮਜੀਤ ਸਿੰਘ ਉਰਫ ਬੰਟੀ ਪੁੱਤਰ ਜੀਤ ਸਿੰ